ਪੱਤਰ ਪ੍ਰਰੇਰਕ, ਅਰਨੀਵਾਲਾ : ਜਲਾਲਾਬਾਦ ਦੇ ਨਾਲ ਲੱਗਦੀ ਬਸਤੀ ਬੱਲੂਆਣਾ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਸਮਰਥਨ ਮਿਲਿਆ ਜਦੋਂ ਪਿੰਡ ਦੇ ਅਕਾਲੀ ਵਰਕਰਾਂ ਨੇ ਪਰਿਵਾਰਾਂ ਸਮੇਤ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਦੇ ਹੱਕ 'ਚ ਬੈਠਣ ਦਾ ਫੈਸਲਾ ਲਿਆ। ਇਸ ਸਬੰਧੀ ਬਸਤੀ 'ਚ ਸਮਾਗਮ ਕਰਵਾਇਆ ਗਿਆ ਅਤੇ ਇਥੇ ਬੱਲੂਆਣਾ 'ਚ ਰਮਿੰਦਰ ਸਿੰਘ ਆਵਲਾ ਦੀ ਜਿੱਤ ਨੂੰ ਯਕੀਨੀ ਬਣਾਉਂਦੇ ਹੋਏ ਬਿੱਟੂ ਮੈਨੀ ਸਾਬਕਾ ਡਾਇਰੈਕਟਰ, ਮੇਹਰ ਚੰਦ ਮੈਨੀ, ਸੁਰਿੰਦਰ ਬਹਿਲ, ਮੱਖਣ ਲਾਲ ਸਰਪੰਚ, ਬੋਬੀ ਮੈਨੀ, ਡਾ. ਬਲਦੇਵ, ਸਤਪਾਲ ਮਿੱਡਾ ਦੀ ਅਗਵਾਈ ਹੇਠ 20 ਤੋ 25 ਪਰਿਵਾਰਾਂ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ। ਇਸ ਮੌਕੇ ਪਿੰਡ ਵਾਲਿਆਂ ਨੇ ਸੁਖਬੀਰ ਆਵਲਾ, ਬਿੱਟੂ ਮੈਨੀ , ਮੇਹਰ ਮੈਨੀ ਨੂੰ ਭਰੋਸਾ ਦਿੱਤਾ ਕਿ ਬਸਤੀ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਚੱਲਣਗੇ। ਇਸ ਮੌਕੇ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਭੂਸ਼ਣ ਬੱਲੂਆਣਾ, ਜੈ ਚੰਦ ,ਵਿਸ਼ਾਲ, ਰਾਜ ਕੁਮਾਰ, ਗੰਗਾ ਰਾਮ, ਮਦਨ ਲਾਲ, ਵਿੱਕੀ, ਸਾਗਰ , ਕੈਲਾਸ਼ ਰਾਣੀ, ਅਨੀਤਾ ਰਾਣੀ ,ਸਿਲਪਾ, ਸਰਬਜੀਤ ਕੌਰ, ਰਾਜਾ ਰਾਮ, ਰਮਨ , ਜੋਨੀ,ਬਾਬਾ ਰਾਮ, ਸਾਜਣ , ਗਗਨ, ਅਜੇ, ਮੰਗਲ ਸਿੰਘ, ਹਰੀਸ਼ ਆਦਿ ਨੇ ਸਨਮਾਨਿਤ ਕੀਤਾ।