ਜੇਐੱਨਐੱਨ/ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਇੱਥੇ ਭਾਰਤ-ਪਾਕਿ ਬਾਰਡਰ ਇਲਾਕੇ 'ਛ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਦਿਖਾਈ ਦਿੱਤਾ ਜਿਸ ਕਾਰਨ ਸਨਸਨੀ ਫੈਲ ਗਈ। ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਡਰੋਨ ਨੂੰ ਸੁੱਟਣ ਲਈ ਫਾਇਰਿੰਗ ਕੀਤੀ ਪਰ ਉਹ ਬੱਚ ਕੇ ਭੱਜਣ 'ਚ ਕਾਮਯਾਬ ਰਿਹਾ। ਇਹ ਡਰੋਨ ਬਾਰਡਰ ਏਰੀਆ ਦੇ ਪਿੰਡ ਟੇਂਡੀਵਾਲਾ 'ਚ ਨਜ਼ਰ ਆਇਆ। ਸੁਰੱਖਿਆ ਬਲ ਪੂਰੇ ਖੇਤਰ 'ਚ ਸਰਚ ਆਪ੍ਰੇਸ਼ਨ ਚਲਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਦੇ ਬਾਰਡਰ ਏਰੀਆ ਸਮੇਤ ਪੰਜਾਬ ਦੇ ਕਈ ਸਰਹੱਦੀ ਖੇਤਰਾਂ 'ਚ ਪਾਕਿਸਤਾਨੀ ਡਰੋਨ ਦਿਖਾਈ ਦੇ ਚੁੱਕੇ ਹਨ। ਡਰੋਨ ਰਾਹੀਂ ਹਥਿਆਰ ਤੇ ਨਸ਼ੀਲੇ ਪਦਾਰਥ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ।

ਜਾਣਕਾਰੀ ਅਨੁਸਾਰ, ਬੀਤੀ ਰਾਤ ਫਿਰੋਜ਼ਪੁਰ 'ਚ ਬਾਰਡਰ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਟੇਂਡੀਵਾਲਾ ਪਿੰਡ ਨੇੜੇ ਪਾਕਿਸਤਾਨ ਤੋਂ ਉੱਡ ਕੇ ਆਉਂਦਾ ਇਕ ਡਰੋਨ ਦੇਖਿਆ। ਇਸ ਸ਼ੱਕੀ ਡਰੋਨ ਨੂੰ ਲਗਾਤਾਰ ਭਾਰਤੀ ਖੇਤਰ 'ਚ ਵੜਦੇ ਦੇਖ ਬੀਐੱਸਐੱਫ ਦੇ ਜਵਾਨਾਂ ਨੇ ਸੁੱਟਣ ਲਈ ਫਾਇਰਿੰਗ ਕੀਤੀ ਪਰ ਡਰੋਨ ਬੱਚ ਕੇ ਨਿਕਲ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਫਿਰੋਜ਼ਪੁਰ ਦੇ ਬਾਰਡਰ ਇਲਾਕੇ 'ਚ ਪਾਕਿਸਤਾਨੀ ਡਰੋਨ ਦੇ ਵੜਨ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਤਰਨਤਾਰਨ, ਅੰਮ੍ਰਿਤਸਰ ਦੇ ਅਟਾਰੀ ਖੇਤਰ ਸਮੇਤ ਪੰਜਾਬ ਦੇ ਕਈ ਇਲਾਕਿਆਂ 'ਚ ਪਾਕਿ ਡਰੋਨ ਦੇ ਦਾਖ਼ਲ ਹੋਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।

ਜਾਣਕਾਰੀ ਅਨੁਸਾਰ ਭਾਰਤ-ਪਾਕਿ ਦੇ ਫਿਰੋਜ਼ਪੁਰ ਸੈਕਟਰ ਦੀ ਚੌਕੀ ਬੀਓਪੀ ਸ਼ਾਮੇ ਦੇ ਪਿੰਡ ਟੇਂਡੀ ਵਾਲਾ ਨੇੜੇ ਦੋ ਵਾਰ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ 'ਚ ਦਾਖ਼ਲ ਹੋਇਆ। ਦੂਸਰੀ ਵਾਰ ਪਾਕਿਸਤਾਨ ਤੋਂ ਭਾਰਤ ਵੱਲ ਦਾਖ਼ਲ ਹੋਇਆ ਤਾਂ ਬੀਐੱਸਐੱਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਉਸ ਨੂੰ ਸੁੱਟਿਆ। ਘਟਨਾ ਬੀਤੀ ਰਾਤ ਹੋਈ। ਘਟਨਾ ਤੋਂ ਬਾਅਦ ਬੀਐੱਸਐੱਫ ਨੇ ਪੰਜਾਬ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ। ਪਾਕਿਸਤਾਨੀ ਡਰੋਨ ਜਿਸ ਏਰੀਆ 'ਚ ਦੇਖੇ ਗਏ ਹਨ, ਉੱਥੇ ਸਰੁੱਖਿਆ ਏਜੰਸੀਆਂ ਵੱਲੋਂ ਫ਼ਿਲਹਾਲ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

Posted By: Seema Anand