ਬਲਰਾਜ, ਫਾਜ਼ਿਲਕਾ : ਜ਼ਿਲ੍ਹੇ ਦੇ ਪਿੰਡ ਨੁਕੇਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੰਗ ਤਰੰਗ ਮਿਸ਼ਨ ਤਹਿਤ ਭਾਰਤੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 6ਵੀਂ ਤੋਂ 12ਵੀਂ ਜਮਾਤ ਦੇ ਸਕੂਲ ਦੇ 400 ਦੇ ਕਰੀਬ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇੰਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਬਿਜਲੀ ਬਚਾਓ, ਪਾਣੀ ਬਚਾਓ, ਰੁੱਖ ਲਗਾਓ, ਸੋਹਣਾ ਪਿੰਡ, ਆਦਰਸ਼ ਰਾਸ਼ਟਰ, ਵੋਟਰ ਬਣੋ, ਨਸ਼ਿਆਂ ਤੋਂ ਦੂਰ ਰਹੋ, ਨਕਲ ਛੱਡੋ ਕੋਹੜ ਵੱਢੋ ਆਦਿ ਵਿਸ਼ਿਆ ਨੂੰ ਲੈ ਕੇ ਚਿੱਤਰਕਾਰੀ ਕੀਤੀ ਗਈ। ਇਸ ਮੌਕੇ ਪਿ੫ੰਸੀਪਲ ਹੰਸ ਰਾਜ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਚਿੱਤਰਕਾਲਾ ਵੀ ਬੱਚਿਆਂ ਦੇ ਮਨ ਦੀਆਂ ਸੂਖਮ ਭਾਵਨਾਵਾਂ ਦਾ ਪ੫ਗਟਾਵਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਧ ਚਿੱਤਰ ਬਣਾਏ ਗਏ। ਉਸ ਤੋਂ ਬਾਅਦ ਭਰੂਣ ਹੱਤਿਆ ਅਤੇ ਦਹੇਜ ਪ੫ਥਾ ਤੇ ਵੀ ਕਰੜੀ ਚੋਟ ਕੀਤੀ। ਆਦਰਸ਼ ਪਿੰਡ ਅਤੇ ਆਦਰਸ਼ ਸਕੂਲਾਂ ਦੇ ਚਿੱਤਰ ਵੀ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਪਰਵਿੰਦਰ ਸਿੰਘ, ਪ੫ਵੀਨ, ਸ਼ਿਵੇਨ ਕਾਲੜਾ, ਸਤਿੰਦਰ ਸਿੰਘ, ਕਮਲਜੀਤ ਕੌਰ, ਰੁਪਿੰਦਰ ਕੌਰ ਆਦਿ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।