ਗੁਰਦਰਸ਼ਨ ਚੰਦ ਮੰਡੀ ਰੋੜਾ ਵਾਲੀ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲੇ 'ਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਜਿਉਣ ਦੇ ਢੰਗ ਅਤੇ ਗੁਰੂ ਜੀ ਦੇ ਸਿਧਾਤਾਂ 'ਤੇ ਚੱਲਣ ਵੱਲ ਪ੍ਰਰੇਰਿਤ ਕੀਤਾ ਜਾਂਦਾ ਹੈ। ਡੀਈਓ (ਸੈਕੰਡਰੀ) ਤਰਲੋਚਨ ਸਿੰਘ ਸਿੱਧੂ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਅਜ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਅਤੇ ਸਰਕਾਰੀ ਹਾਈ ਸਕੂਲ ਕੇਰੀਆਂ ਵਿਖੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਅਤੇ ਮੁਕਾਬਲੇ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਰਾਹਾਂ 'ਤੇ ਚੱਲਣ ਅਤੇ ਉਨ੍ਹਾਂ ਦੇ ਦਿੱਤੇ ਉਪਦੇਸ਼ਾਂ ਨੂੰ ਮੰਨਣ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਵਿਖੇ ਪੇਟਿੰਗ ਮੁਕਾਬਲਿਆਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿਸਾ ਲਿਆ ਜਿਸ ਵਿਚੋਂ ਸੈਕੰਡਰੀ ਵਰਗ 'ਚ ਪਹਿਲਾ ਸਥਾਨ ਦਯਾਵੰਤੀ ਦੂਜਾ ਸਥਾਨ ਰੀਤੂ ਅਤੇ ਤੀਜਾ ਸਥਾਨ ਸਨੇਹਾ ਨੇ ਹਾਸਲ ਕੀਤਾ ਅਤੇ ਸਰਕਾਰੀ ਹਾਈ ਸਕੂਲ ਕੇਰੀਆਂ ਵਿਖੇ ਪੈਟਿੰਗ ਮੁਕਾਬਲੇ 'ਚ ਸੈਕੰਡਰੀ ਵਰਗ ਵਿਚ ਪਹਿਲਾ ਸਥਾਨ ਮਨੋਜ਼ ਕੁਮਾਰ, ਦੂਜਾ ਸਥਾਨ ਅਨੀਤਾ ਰਾਣੀ ਅਤੇ ਤੀਜਾ ਸਥਾਨ ਪਿ੍ਰਯਾ ਰਾਣੀ ਨੇ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਮੁਕਾਬਲੇ ਕਰਵਾਉਣ ਨਾਲ ਵਿਦਿਆਰਥੀਆਂ ਅੰਦਰ ਜਿਥੇ ਕੰਪੀਟਿਸ਼ਨ ਲੜਨ ਦੀ ਲਾਲਸਾ ਪੈਦਾ ਹੁੰਦੀ ਹੈ ਉਥੇ ਵਿਦਿਆਰਥੀ ਵਰਗ ਧਾਰਮਿਕ ਭਾਵਨਾ ਨਾਲ ਵੀ ਜੁੜਦਾ ਹੈ। ਉਨ੍ਹਾਂ ਪ੍ਰਰੇਟਿੰਗ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਾਲੇ ਸਕੂਲ ਇੰਚਾਰਜ ਮੈਡਮ ਪੂਨਮ, ਗਾਇਡ ਗਗਨਜੋਤ ਕੌਰ ਅਤੇ ਰਾਮ ਸਰੂਪ ਅਤੇ ਨੋਡਲ ਅਫਸਰ ਬਿ੍ਜਮੋਹਨ ਸਿੰਘ ਬੇਦੀ ਅਤੇ ਗੁਰਿਛੰਦਰ ਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।