ਪੱਤਰ ਪ੍ਰਰੇਰਕ, ਫਿਰੋਜ਼ਪੁਰ : ਹਰ ਘਰ ਤਿਰੰਗਾ ਮੁਹਿੰਮ ਤਹਿਤ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਿਫ਼ਰੋਜ਼ਪੁਰ ਵਿਖੇ ਸੈਮੀਨਾਰ ਕਰਵਾਇਆ ਗਿਆ। ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਪੋ੍ਗਰਾਮ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਤਹਿਤ ਲੋਕਾਂ ਨੂੰ ਘਰਾਂ ਵਿੱਚ ਤਿਰੰਗਾ ਝੰਡਾ ਲਹਿਰਾਉਣ ਲਈ ਜਾਗਰੂਕ ਕਰਨ ਲਈ 'ਹਰ ਘਰ ਤਿਰੰਗਾ ਅਭਿਆਨ' ਤਹਿਤ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਸ਼ਹਿਰ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਆਡੀਟੋਰੀਅਮ ਵਿਚ ਸ਼ਨਿਚਰਵਾਰ ਨੂੰ ਹੋਏ ਇਸ ਸੈਮੀਨਾਰ ਦਾ ਵਿਸ਼ਾ ਏਕਤਾ ਅਤੇ ਅਖੰਡਤਾ ਸੀ। ਸੈਮੀਨਾਰ ਵਿਚ ਵੱਖ-ਵੱਖ ਵਿਭਾਗਾਂ ਦੇ ਪੋ੍ਫੈਸਰਾਂ ਨੇ ਆਪਣੇ ਲਘੂ ਭਾਸ਼ਣਾਂ ਰਾਹੀਂ ਇਸ ਵਿਸ਼ੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਏਕ ਭਾਰਤ ਸ਼ੇ੍ਸ਼ਠ ਭਾਰਤ, ਯੁਵਕ ਭਲਾਈ ਵਿਭਾਗ, ਐੱਨਸੀਸੀ, ਐੱਨਐੱਸਐੱਸ ਅਤੇ ਰੈੱਡ ਰਿਬਨ ਕਲੱਬ ਨੇ ਸਾਂਝੇ ਤੌਰ 'ਤੇ ਵਿਦਿਆਰਥੀਆਂ ਨੂੰ ਪੇ੍ਰਿਤ ਕਰਨ ਦੇ ਉਦੇਸ਼ ਨਾਲ ਇਹ ਸੈਮੀਨਾਰ ਕਰਵਾਇਆ। ਸੈਮੀਨਾਰ ਦਾ ਉਦਘਾਟਨ ਕਾਲਜ ਦੀ ਕਾਰਜਕਾਰੀ ਪਿੰ੍ਸੀਪਲ ਡਾ. ਸੰਗੀਤਾ ਨੇ ਮੁੱਖ ਮਹਿਮਾਨ ਵਜੋਂ ਕੀਤਾ। ਇਹ ਸੈਮੀਨਾਰ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਵਿਚ ਕਾਲਜ ਦੀ ਕਾਰਜਕਾਰੀ ਪਿੰ੍ਸੀਪਲ ਡਾ. ਸੰਗੀਤਾ ਨੇ ਕਿਹਾ ਕਿ ਸਾਡੇ ਦੇਸ਼ ਦਾ ਭਾਰਤੀ ਸੱਭਿਆਚਾਰ ਅਨੇਕਤਾ ਵਿਚ ਏਕਤਾ ਦਾ ਅਭਿਆਸ ਹੈ। ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਕਿਆਰੀਆਂ ਨਾਲ ਸਜਿਆ ਇੱਕ ਵਿਸ਼ਾਲ ਬਾਗ ਹੈ, ਜਿਸ ਵਿਚ ਵੱਖ-ਵੱਖ ਧਰਮਾਂ, ਭਾਸ਼ਾਵਾਂ, ਨੈਤਿਕਤਾ ਅਤੇ ਪਰੰਪਰਾਵਾਂ ਦੇ ਲੋਕ ਖਿੜਦੇ ਹਨ। ਉਨ੍ਹਾਂ ਕਿਹਾ ਕਿ ਅਨੇਕਤਾ ਵਿਚ ਏਕਤਾ ਦੀ ਭਾਵਨਾ ਹੀ ਸਾਡੇ ਰਾਸ਼ਟਰ ਦਾ ਆਧਾਰ ਹੈ। ਇਸ ਸੈਮੀਨਾਰ ਦੌਰਾਨ ਗ੍ਹਿ ਵਿਗਿਆਨ ਦੀ ਮੁਖੀ ਡਾ. ਵੰਦਨਾ ਗੁਪਤਾ ਨੇ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੀ ਮੁਖੀ ਡਾ. ਸ੍ਰੀਮਤੀ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ। ਸੈਮੀਨਾਰ ਦੇ ਅੰਤ ਵਿੱਚ ਐੱਨਸੀਸੀ ਯੂਨਿਟ ਵੱਲੋਂ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਤਿਰੰਗੇ ਵੰਡੇ ਗਏ। ਇਸ ਮੌਕੇ ਨਵਦੀਪ ਕੌਰ, ਪਲਵਿੰਦਰ ਕੌਰ, ਲੈਫਟੀਨੈਂਟ ਡਾ. ਪਰਮਵੀਰ ਕੌਰ, ਮੈਡਮ ਰਾਬੀਆ ਆਦਿ ਅਧਿਆਪਕ ਹਾਜ਼ਰ ਸਨ।