ਗੌਰਵ ਗੌੜ ਜੌਲੀ, ਜ਼ੀਰਾ : ਸ੍ਰੀ ਹੇਮਕੁੰਟ ਸੀਨੀ. ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਗਿਆਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ਦਿੱਤੀ। ਪ੍ੋਗਰਾਮ ਦੀ ਸ਼ੁਰੂਆਤ ਗੁਰਮਨਦੀਪ ਕੌਰ ਅਤੇ ਉਸਦੇ ਗਰੁੱਪ ਨੇ ਸ਼ਬਦ ਗਾਇਨ ਨਾਲ ਕੀਤੀ। ਪ੍ੋਗਰਾਮ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਕਵਿਤਾਵਾਂ, ਗੀਤਾਂ, ਭਾਸ਼ਣ ਅਤੇ ਡਾਂਸ ਨਾਲ ਵਿਦਿਆਰਥਣਾਂ ਨੇ ਸਭ ਦਾ ਮੰਨੋਰੰਜਨ ਕੀਤਾ। ਇਸ ਸਮੇਂ ਅਵਨੀਸ਼ ਕੌਰ ਨੇ ਆਪਣੀ ਲਿਖੀ ਹੋਈ ਕਵਿਤਾ “ਸਾਡੇ ਹੇਮਕੁੰਟ ਦੀ ਤਾਂ ਦੋਸਤੋ ਗੱਲ ਈ ਬੜੀ ਨਿਰਾਲੀ ਆ'' ਰਾਹੀ ਸਕੂਲ ਵਿਚ ਬਿਤਾਈਆਂ ਯਾਦਾਂ ਨੂੰ ਸਾਂਝਾ ਕੀਤਾ ਅਤੇ ਸ਼ਾਈਨਾ ਨੇ “ਸਕੂਲ ਵਾਲੀ ਜ਼ਿੰਦਗੀ ਦਾ ਮੁੱਲ ਜੇ ਪਵੇ ਬੋਲੀ ਮੈਂ ਵੱਧ ਲਾਵਾਂ'' ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ੋਗਰਾਮ ਵਿਚ ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਮੈਡਮ ਸ੍ਰੀਮਤੀ ਰਣਜੀਤ ਕੌਰ ਸੰਧੂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਕੁਲਵੰਤ ਸਿੰਘ ਸੰਧੂ ਨੇ ਵਿਦਿਆਰਥਣਾਂ ਨੂੰ ਇਕ ਚੰਗੇ ਨਾਗਰਿਕ ਦੇ ਰੂਪ ਵਿਚ ਉਭਰਣ ਤੇ ਮੈਰਿਟ ਸਥਾਨ ਪ੍ਾਪਤ ਕਰਨ ਲਈ ਪ੍ੇਰਿਤ ਕੀਤਾ। ਐੱਮਡੀ ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਭਾਸ਼ਣ ਵਿਚ ਵਿਦਿਆਰਥਣਾਂ ਨੂੰ ਸਮਾਜ ਵਿਚ ਇਕ ਲੜਕੀ ਅਤੇ ਉਸਦਾ ਸਮਾਜ ਵਿੱਚ ਯੋਗਦਾਨ ਬਾਰੇ ਜਾਣੂ ਕਰਵਾਇਆ। ਇਸ ਪ੍ੋਗਰਾਮ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਕਈ ਪ੍ਕਾਰ ਦੀਆਂ ਖੇਡਾਂ ਕਰਵਾਈਆਂ ਗਈਆਂ। ਮਿਸ ਫੇਅਰਵੈੱਲ ਦਾ ਅਵਾਰਡ ਮਿਸ. ਸੁਖਮਨਪ੍ਰੀਤ ਕੌਰ ਨੂੰ ਮਿਲਿਆ। ਸਕੂਲ ਦੇ ਸਟਾਫ ਨੂੰ ਮੇਨੈਜਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਸਾਰੇ ਪ੍ੋਗਰਾਮ ਨੂੰ ਨਪੇਰੇ ਚੜਾਉਣ ਦਾ ਸਿਹਰਾ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਅਤੇ ਕੋਆਡੀਨੇਟਰ ਮੈਡਮ ਗੁਰਸ਼ਰਨ ਕੌਰ ਅਤੇ ਕਿਰਤਪਾਲ ਕੌਰ ਨੂੰ ਜਾਂਦਾ ਹੈ। ਉਨ੍ਹਾਂ ਨੇ ਬਹੁਤ ਹੀ ਸੂਝ-ਬੂਝ ਨਾਲ ਇਸ ਪ੍ੋਗਰਾਮ ਦਾ ਸੰਚਾਲਨ ਕਰਵਾਇਆ।