ਪੱਤਰ ਪ੍ਰਰੇਰਕ, ਫਾਜ਼ਿਲਕਾ : ਥਾਣਾ ਵੈਰੋਕੇ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਸ ਦੇ ਲੜਕੇ ਦੇ ਮੋਟਰਸਾਈਕਲ 'ਚ ਗਲਤ ਸਾਈਡ ਤੋਂ ਮੋਟਰਸਾਈਕਲ ਮਾਰਨ 'ਤੇ ਹੋਈ ਮੌਤ ਸਬੰਧੀ ਵਾਹਨ ਚਾਲਕ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਕੋਟਲੀ ਵਾਸੀ ਇਕਬਾਲ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਦਲਵਿੰਦਰ ਆਪਣੇ ਭਰਾ ਰਾਹੁਲ ਨੂੰ ਰਿਸ਼ਤੇਦਾਰਾਂ ਕੋਲ ਛੱਡ ਕੇ ਆ ਰਿਹਾ ਸੀ ਤਾਂ ਜਦੋਂ ਉਹ ਲੱਧੂ ਵਾਲਾ ਮੰਡੀ ਦੇ ਕੋਲ ਪਹੁੰਚਿਆ ਤਾਂ ਦੁਸਰੇ ਪਾਸਿਓਂ ਗਲਤ ਸਾਈਡ 'ਤੇ ਆ ਰਿਹਾ ਪਿੰਡ ਚੱਕ ਕਾਲੇਵਾਲਾ ਵਾਸੀ ਸੁਖਦੇਵ ਸਿੰਘ ਨੇ ਉਸ ਦੇ ਲੜਕੇ 'ਚ ਮੋਟਰਸਾਈਕਲ ਮਾਰਿਆ, ਜਿਸ ਦੌਰਾਨ ਉਸਦਾ ਲੜਕਾ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਲਾਲਾਬਾਦ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਉਸ ਦੇ ਲੜਕੇ ਦਲਵਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।