ਹਾਦਸਾਗ੍ਸਤ ਟਰੱਕ 'ਚ ਵੱਜੀ ਮਹਿੰਦਰਾ ਪਿਕਅੱਪ ਜੀਪ

ਚਾਲਕ ਦੀ ਮੌਤ, ਸਹਾਇਕ ਜ਼ਖ਼ਮੀ

ਪਿਕਅੱਪ ਜੀਪ ਸ਼ਿਮਲਾ ਮਿਰਚ ਨਾਲ ਲੱਦ ਕੇ ਸ਼੍ਰੀਗੰਗਾਨਗਰ ਤੋਂ ਬਟਾਲਾ ਵਿਖੇ ਜਾ ਰਹੀ ਸੀ ਕੇ ਪਿੰਡ ਲੇਲੀਵਾਲਾ ਨੇੜੇ ਹੋਈ ਹਾਦਸਾਗ੍ਸਤ

ਥਾਣਾ ਫਿਰੋਜ਼ਪੁਰ ਸਦਰ ਦੀ ਪੁਲਿਸ ਕਰ ਰਹੀ ਹੈ ਕਾਰਵਾਈ

...................................

ਭੁਪਿੰਦਰ ਨਰੂਲਾ/ਸੰਜੀਵ ਮਦਾਨ, ਮਮਦੋਟ/ਲੱਖੋ ਕੇ ਬਹਿਰਾਮ

ਕੱਲ੍ਹ ਬਾਅਦ ਦੁਪਹਿਰ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਲੇਲੀ ਵਾਲਾ ਵਿਖੇ ਇਨੋਵਾ ਕਾਰ ਅਤੇ ਟਰੱਕ ਵਿਚਾਲੇ ਹੋਏ ਭਿਆਨਕ ਹਾਦਸੇ ਤੋਂ ਬਾਅਦ ਲਾਵਾਰਿਸ ਹਾਲਤ ਵਿਚ ਖੜ੍ਹਾ ਟਰੱਕ ਉਸ ਵੇਲੇ ਮੌਤ ਦਾ ਹਾਦਸਾਗ੍ਸਤ ਬਣ ਗਿਆ ਜਦੋਂ ਅੱਜ ਸਵੇਰੇ ਤੜਕੇ ਮਹਿੰਦਰਾ ਪਿੱਕਅੱਪ ਗੱਡੀ ਇਸ ਦੇ ਪਿੱਛੇ ਆ ਕੇ ਟਕਰਾ ਗਈ, ਜਿਸ ਵਿੱਚ ਜੀਪ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਹਾਇਕ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦੱਸਣਯੋਗ ਹੋਵੇਗਾ ਕਿ ਹਾਦਸਾਗ੍ਸਤ ਮਹਿੰਦਰਾ ਪਿੱਕਅੱਪ ਗੱਡੀ ਸ੍ਰੀ ਗੰਗਾਨਗਰ ਤੋਂ ਸ਼ਿਮਲਾ ਮਿਰਚ ਭਰ ਕੇ ਬਟਾਲਾ ਵੱਲ ਜਾ ਰਹੀ ਸੀ ਕਿ ਪਿੰਡ ਨਾਰੰਗ ਕੇ ਲੇਲੀ ਦੇ ਕੋਲ ਹਾਦਸਾਗ੍ਸਤ ਹੋ ਗਈ। ਉਧਰ ਖਬਰ ਲਿਖੇ ਜਾਣ ਤੱਕ ਥਾਣਾ ਫਿਰੋਜ਼ਪੁਰ ਸਦਰ ਦੀ ਪੁਲਿਸ ਵੀ ਅਣਪਛਾਤੇ ਟਰੱਕ ਚਾਲਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਗੁਰਪ੍ਰਰੀਤ ਸਿੰਘ ਪੁੱਤਰ ਅਤਰ ਸਿੰਘ ਵਾਸੀ ਦਲਬੀਰ ਖੇੜਾ (ਅਬੋਹਰ) ਸ਼ਿਮਲਾ ਮਿਰਚ ਦੀ ਸਬਜ਼ੀ ਨਾਲ ਮਹਿੰਦਰਾ ਪਿੱਕਅੱਪ ਗੱਡੀ ਸ੍ਰੀ ਗੰਗਾਨਗਰ ਤੋਂ ਭਰ ਕੇ ਸ੍ਰੀ ਅੰਮਿ੍ਤਸਰ ਸਾਹਿਬ ਵੱਲ ਨੂੰ ਜਾ ਰਹੇ ਸਨ ਕਿ ਸਵੇਰੇ ਤੜਕੇ ਕਰੀਬ ਤਿੰਨ ਵਜੇ ਫਿਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ 'ਤੇ ਸਥਿਤ ਪਿੰਡ ਨਾਰੰਗ ਕੇ ਲੇਲੀ ਦੇ ਨਜਦੀਕ ਖੜੇ ਹਾਦਸਾਗ੍ਸਤ ਟਰੱਕ ਦੇ ਵਿਚ ਆਣ ਵੱਜੀ, ਜਿਸ ਨਾਲ ਚਾਲਕ ਗੁਰਪ੍ਰਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਨਾਲ ਬੈਠਾ ਸਹਿਚਾਲਕ ਕੁਲਦੀਪ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਿਆ। ਇੱਥੇ ਇਹ ਦੱਸਣਯੋਗ ਹੋਵੇਗਾ ਕਿ ਵੀਰਵਾਰ ਨੂੰ ਇਨੋਵਾ ਗੱਡੀ ਅਤੇ ਟਰੱਕ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ ਸੀ ਜਿਸ ਤੋਂ ਬਾਅਦ ਖੜ੍ਹਾ ਟਰੱਕ ਮਹਿੰਦਰਾ ਪਿਕਅੱਪ ਲਈ ਕਾਲ ਦਾ ਗ੍ਰਾਸ ਬਣਿਆ। ਦੂਜੇ ਪਾਸੇ 12 ਘੰਟੇ ਬੀਤ ਜਾਣ ਤੋਂ ਬਾਅਦ ਵੀ ਜੀਟੀ ਰੋਡ ਨਾਲ ਸਬੰਧਤ ਟੌਲ ਪਲਾਜਾ ਕੰਪਨੀ ਨੇ ਦੀ ਰੋਡ ਖਾਲੀ ਨਹੀਂ ਕਰਵਾਇਆ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਮਿ੍ਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜ਼ਖਮੀ ਨੂੰ ਿਫ਼ਰੋਜ਼ਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਅਣਪਛਾਤੇ ਟਰੱਕ ਦੇ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।