ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਫਾਜ਼ਿਲਕਾ ਦੇ ਪਿੰਡ ਰਾਣਾ ਨੇੜੇ ਦੁਪਹਿਰ 2 ਵਜੇ ਇਕ ਪਿਕਅੱਪ ਗੱਡੀ ਨਾਲ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਅਧਿਆਪਕ ਦੀ ਮੌਤ ਗਈ।

ਮਿ੍ਤਕ ਬਲਕਾਰ ਸਿੰਘ ਪਿੰਡ ਘੁਬਾਇਆ ਦੇ ਸਰਕਾਰੀ ਸਕੂਲ ਤੋਂ ਵਾਪਸ ਫਾਜ਼ਿਲਕਾ ਆਪਣੇ ਘਰ ਆ ਰਿਹਾ ਸੀ ਤਾਂ ਅਚਾਨਕ ਪਿੰਡ ਰਾਣਾ ਨੇੜੇ ਵਾਪਰੇ ਹਾਦਸੇ 'ਚ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜੀਤ ਸਿੰਘ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਬਲਕਾਰ ਸਿਘ ਸਰਕਾਰੀ ਪ੍ਰਾਇਮਰੀ ਸਕੂਲ ਘੁਬਾਇਆ ਵਿਚ ਬਤੌਰ ਅਧਿਆਪਕ ਕੰਮ ਕਰਦਾ ਸੀ।

ਬੁੱਧਵਾਰ ਦੁਪਹਿਰ ਕਰੀਬ ਦੋ ਵਜੇ ਜਦੋਂ ਉਹ ਸਕੂਲ ਤੋਂ ਛੁੱਟੀ ਲੈ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਪਿਕਅੱਪ ਨਾਲ ਟੱਕਰ ਹੋਣ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ।