ਪੱਤਰ ਪ੍ਰੇਰਕ, ਜ਼ੀਰਾ : ਬਟਾਲਾ ਸ਼ਹਿਰ 'ਚ ਡੇਂਗੂ ਦੇ ਕਈ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ੀਰਾ ਵਿਚ ਵੀ ਡੇਂਗੂ ਨੇ ਦਸਤਕ ਦੇ ਦਿੱਤੀ ਹੈ। ਡੇਂਗੂ ਦੀ ਲਪੇਟ 'ਚ ਆਉਣ ਨਾਲ ਇੱਥੇ ਇਕ ਵਿਅਕਤੀ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਚੋਪੜਾ ਉਰਫ਼ ਮੰਗਾ (48) ਪੁੱਤਰ ਦਲੀਪ ਸਿੰਘ ਵਾਸੀ ਮੁਹੱਲਾ ਮੱਲੀਆਂ, ਜ਼ੀਰਾ ਜਿਸ ਨੂੰ ਕੁਝ ਦਿਨ ਪਹਿਲਾ ਅਚਾਨਕ ਬੁਖਾਰ ਹੋਣ ਦੇ ਕਾਰਨ ਸਰੀਰ ਵਿਚ ਕਾਫ਼ੀ ਸੈੱਲ ਘੱਟ ਗਏ ਸਨ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਸੀ।

ਬਲਵਿੰਦਰ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪਹਿਲਾਂ ਮੋਗਾ ਮੈਡੀਸਿਟੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਬਾਅਦ 'ਚ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਚੋਪੜਾ ਦੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਮਿ੍ਤਕ ਆਪਣੇ ਪਿੱਛੇ 2 ਲੜਕੇ ਅਤੇ 1 ਲੜਕੀ ਛੱਡ ਗਿਆ ਹੈ।