ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਸੈਕਟਰੀ ਡਾ. ਮਧੂ ਪਰਾਸ਼ਰ ਦੀ ਅਗਵਾਈ 'ਚ ਸਿੱਖਿਆ ਜਗਤ 'ਚ ਨਿੱਤ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ। ਇਸ ਦੇ ਨਾਲ ਹੀ ਕਾਲਜ ਹੋਰ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ 'ਚ ਵੀ ਸ਼ਾਮਲ ਰਹਿੰਦਾ ਹੈ। ਦੇਵ ਸਮਾਜ ਕਾਲਜ ਦੇ ਸੈਕਟਰੀ ਡਾ. ਮਧੂ ਪਰਾਸ਼ਰ ਨੇ ਦੱਸਿਆ ਕਿ ਕਾਲਜ ਵਿਚ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਵਿਸ਼ਾ ''ਇੰਨਟਲੈਕਚੁਅਲ ਪ੍ਰਰਾਪਰਟੀ ਰਾਇਟਸ'' ਰਿਹਾ। ਜਿਸ ਵਿਚ ਮੁੰਬਈ ਦੀ ਇਕ ਪ੍ਰਸਿੱਧ ਮਲਟੀਨੈਸ਼ਨਲ ਕੰਪਨੀ ਦੇ ਡਾਇਰੈਕਟਰ ਨਿਰਦੇਸ਼ਕ ਮਿ. ਰੈਨਨ ਦਾਸ ਨੇ ਵਰਕਸ਼ਾਪ ਨਾਲ ਸਬੰਧਤ ਵਿਸ਼ੇ 'ਤੇ ਆਪਣੇ ਵਿਚਾਰ ਰੱਖੇ। ਡਾ. ਮਧੂ ਪਰਾਸ਼ਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਕਾਲਜ ਦੀਆਂ ਲਗਭਗ 300 ਵਿਦਿਆਰਥਣਾਂ ਤੇ ਦਰਜਨਾਂ ਪ੍ਰਰਾਧਿਆਪਕ ਮੌਜੂਦ ਰਹੇ। ਡਾ. ਮਧੂ ਪਰਾਸ਼ਰ ਨੇ ਦੱਸਿਆ ਕਿ ਮਿਸ. ਰੈਨਨ ਦਾਸ ਨੇ ਇਸ ਵਰਕਸ਼ਾਪ 'ਚ ਖੋਜ ਤੇ ਉਸ ਦੇ ਨਾਲ ਸਬੰਧਤ ਸਮੱਸਿਆਵਾਂ ਦੇ ਬਾਰੇ ਵਿਚ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਬੌਧਿਕ ਸੰਪਰਦਾ ਅਧਿਕਾਰ ਦੇ ਨਾਲ ਨਾਲ ਪੇਟੈਂਟ ਕਾਪੀ ਰਾਇਟ, ਰਿਸਰਚ ਡਿਜਾਇਨ, ਰਿਸਰਚ ਪ੍ਰਰੋਜੈਕਟ, ਮੇਨੂਫੈਕਚਰਿੰਗ, ਉਤਪਾਦਨ ਆਦਿ ਬਾਰੇ ਵਿਚ ਮੌਜੂਦਾ ਭਾਗੀਦਾਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਖੋਜ ਕਾਰਜ ਵਿਚ ਸਹਾਇਤਾ ਕਰਨ ਵਾਲੀ ਸਰਕਾਰੀ ਫੰਡਿੰਗ ਏਜੰਸੀ ਦੇ ਬਾਰੇ ਵੀ ਵੀ ਵਿਸਥਾਰ ਨਾਲ ਸਮਝਾਇਆ। ਕਾਲਜ ਦੇ ਸੈਕਟਰ ਡਾ ਮਧੂ ਪਰਾਸ਼ਰ ਤੇ ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਨਵਦੀਪ ਕੌਰ ਨੇ ਗਰੁੱਪ ਦੇ ਨਿਰਦੇਸ਼ਕ ਮਿ. ਰੈਨਨ ਦਾਸ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਦੱਸੀ ਗਈ ਜਾਣਕਾਰੀ ਨੂੰ ਮਹੱਤਵਪੂਰਨ ਤੇ ਭਵਿੱਖ ਵਿਚ ਕੰਮ ਆਉਣ ਵਾਲੀ ਜਾਣਕਾਰੀ ਦੱਸਿਆ, ਕਾਲਜ ਦੇ ਡੀਨ ਡਿਵੈਲਪਮੈਂਟ ਇੰਜ਼. ਪ੍ਰਤੀਕ ਪਰਾਸ਼ਰ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਕਾਲਜ 'ਚ ਇਕ ਰੋਜ਼ਾ ਵਰਕਸ਼ਾਪ ਲਾਈ
Publish Date:Tue, 15 Oct 2019 03:53 PM (IST)

