ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸ਼ੁੱਕਰਵਾਰ ਨੂੰਂ ਹਿੰਦ-ਪਾਕਿ ਸਰਹੱਦ ਤੋਂ ਜ਼ਿਲ੍ਹਾ ਪੁਲਿਸ ਨੇ ਦੋ ਕਿੱਲੋ ਹੈਰੋਇਨ ਸਮੇਤ ਇਕ ਜਣੇ ਨੂੰ ਗਿ੍ਫਤਾਰ ਕੀਤਾ ਹੈ। ਖੂਫੀਆ ਸੂਤਰਾਂ ਤੋਂ ਮਿਲੀ ਇਤਲਾਹ ਮੁਤਾਬਕ ਥਾਣਾ ਸੀਆਈ ਸਟਾਫ ਦੀ ਪੁਲਿਸ ਨੇ ਬੀਐੱਸਐੱਫ ਦੀ ਮਦਦ ਨਾਲ ਕੰਡਿਆਲੀ ਤਾਰ ਤੋਂ ਭਾਲ ਮੁਹਿੰਮ ਚਲਾਉਂਦਿਆਂ ਖੇਤ ਵਿਚ ਕੰਮ ਕਰਦੇ ਕਿਸਾਨ ਕੋਲੋਂ ਪਾਕਿਸਤਾਨੀ ਤੇਲ ਦੀ ਕੇਨੀ ਬਰਾਮਦ ਕੀਤੀ ਹੈ। ਉਸ ਕੇਨੀ ਦੇ ਇਕ ਪਾਸੇ ਉਰਦੂ ਤੇ ਦੂਜੇ ਪਾਸੇ ਅੰਗਰੇਜ਼ੀ ਵਿਚ ਕੈਮ ਤੇਲ ਲਿਖਿਆ ਹੋਇਆ ਸੀ।

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਇੰਚਾਰਜ ਸੀਆਈਏ ਫਿਰੋਜ਼ਪੁਰ ਤੇ ਸਾਥੀ ਕਰਮਚਾਰੀਆਂ ਨੇ ਮੁਖਬਰ ਦੀ ਇਤਲਾਹ 'ਤੇ ਸਤਪਾਲ ਸੱਤੂ ਵਾਸੀ ਗੱਟੀ ਅਜੈਬ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਨੂੰ ਗਿ੍ਫਤਾਰ ਕਰ ਕੇ ਮੁਕੱਦਮਾ ਦਰਜ ਕੀਤਾ ਹੈ।

ਪੁਲਿਸ ਮੁਖੀ ਨੇ ਦੱਸਿਆ ਕਿ ਬੀਐੱਸਐੱਫ ਦੀ 2 ਬਟਾਲੀਅਨ ਨਾਲ ਕੀਤੇ ਸਾਂਝੇ ਆਪ੍ਰੇਸ਼ਨ ਦੌਰਾਨ ਬੀਐੱਸਐੱਫ ਦੀ ਚੌਂਕੀ 9 ਬਹਿਰਾਮ ਕੋਲੋਂ ਕੰਡਿਆਲੀ ਤਾਰ ਗੇਟ ਨੰਬਰ 233/ਐੱਮ ਤੋਂ ਪਾਰ ਲੰਘ ਕੇ ਇੰਡੋ ਪਾਕਿ ਜ਼ੀਰੋ ਲਾਈਨ ਦੇ ਕੋਲ ਬੁਰਜੀ ਨੰਬਰ 223/6 ਦੇ ਨੇੜੇ ਭਾਰਤ ਵਾਲੇ ਪਾਸਿਓਂ 2 ਕਿੱਲੋਗ੍ਰਾਮ ਹੈਰੋਇਨ ਜੋ ਪਲਾਸਟਿਕ ਦੀ ਮੋਬਿਲ ਆਇਲ ਵਾਲੀ ਵਿਚ ਲੁਕਾਈ ਸੀ, ਵਿੱਚੋਂ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪਲਾਸਟਿਕ ਦੀ ਕੇਨੀ ਥੱਲਿੳਂ ਕੱਟ ਕੇ ਇਹਦੇ ਵਿਚ ਹੈਰੋਇਨ ਤੁੰਨੀ ਹੋਈ ਸੀ।