ਪੱਤਰ ਪੇ੍ਰਰਕ, ਫਿਰੋਜ਼ਪੁਰ : ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਕਿਸ਼ੋਰ ਕੁਮਾਰ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੀ ਅਦਾਲਤ ਵਿੱਚ ਇੱਕ ਬਹੁਤ ਹੀ ਸੰਜੀਦਾ ਕੇਸ ਸਾਹਮਣੇ ਆਇਆ ਜਿਸ ਵਿੱਚ ਪਿੰਡ ਪੀਰ ਮੁਹੰਮਦ ਥਾਣਾ ਮਖੂ ਵਿਖੇ ਰਹਿ ਰਹੇ ਇੱਕ ਗੁਰਦੇਵ ਸਿੰਘ ਨਾਂਅ ਦੇ ਘਰ ਉਸ ਵਕਤ ਸੋਗ ਦੀ ਲਹਿਰ ਫੈਲ ਗਈ ਜਿਸ ਵਕਤ ਉਸ ਦੇ ਆਪਣੇ ਲੜਕੇ ਗੁਰਚਰਨ ਸਿੰਘ ਉਰਫ ਚੰਨੀ ਨੇ ਆਪਣੇ ਪਿਤਾ ਦਾ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਚੰਨੀ ਜੋ ਕਿ ਰਿਟਾਇਰਡ ਫੌਜੀ ਹੈ ਅਤੇ ਹੁਣ ਆਪਣੇ ਘਰ ਪਿੰਡ ਪੀਰ ਮੁਹੰਮਦ ਵਿਖੇ ਰਹਿ ਰਿਹਾ ਹੈ । ਇਸ ਦੇ ਨਾਲ ਇਸ ਦੇ ਦੋ ਸਕੇ ਭਰਾ ਹਨ ਜਿਨਾਂ੍ਹ ਦੇ ਨਾਂਅ ਕ੍ਰਮਵਾਰ ਬਖਸ਼ੀਸ਼ ਸਿੰਘ ਅਤੇ ਸੁਰਮੇਲ ਸਿੰਘ ਹਨ। ਬਖਸ਼ੀਸ਼ ਸਿੰਘ ਦੀ ਮੌਤ ਹੋ ਚੁੱਕੀ ਹੈ । ਇਸ ਤੋਂ ਇਲਾਵਾ ਗੁਰਚਰਨ ਸਿੰਘ ਨਸ਼ੇੜੀ ਹੈ ਅਤੇ ਆਪਣੇ ਮਿ੍ਤਕ ਭਰਾ ਦੀ ਪਤਨੀ ਲਖਵਿੰਦਰ ਕੌਰ ਵੀ ਉਸ ਦੇ ਨਾਲ ਰਹਿ ਰਹੀ ਹੈ। ਇਸ ਮਾਮਲੇ ਦੀ ਛਾਣਬੀਨ ਕਰਨ 'ਤੇ ਪਾਇਆ ਗਿਆ ਹੈ ਕਿ ਗੁਰਚਰਨ ਸਿੰਘ ਚੰਨੀ ਨਸ਼ੇੜੀ ਹੋਣ ਕਰਕੇ ਆਪਣੇ ਪਿਤਾ ਤੋਂ ਨਸ਼ੇ ਲਈ ਪੈਸੇ ਮੰਗਦਾ ਰਹਿੰਦਾ ਸੀ ਅਤੇ ਉਸ ਦਾ ਪਿਤਾ ਮਿ੍ਤਕ ਗੁਰਦੇਵ ਸਿੰਘ ਉਸ ਨੂੰ ਵਾਰ ਵਾਰ ਸਮਝਾਉਂਦਾ ਸੀ ਕਿ ਨਸ਼ੇ ਕਾਰਨ ਅਤੇ ਵੱਡੇ ਭਰਾ ਬਖਸ਼ੀਸ਼ ਸਿੰਘ ਦੀ ਪਤਨੀ ਉਸ ਦੇ ਨਾਲ ਰਹਿਣ ਕਾਰਨ ਉਨਾਂ੍ਹ ਦੇ ਪਰਿਵਾਰ ਦੀ ਪਿੰਡ ਵਿੱਚ ਬਹੁਤ ਬੇਇਜ਼ਤੀ ਹੋ ਰਹੀ ਹੈ। ਇਸ ਤੋਂ ਖਫਾ ਹੋ ਕੇ ਇਕ ਦਿਨ ਜਦ ਦੋਸ਼ੀ ਨੇ ਆਪਣੇ ਪਿਤਾ ਗੁਰਦੇਵ ਸਿੰਘ ਤੋਂ ਨਸ਼ੇ ਕਰਨ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਦੇ ਇਨਕਾਰ ਕਰਨ ਤੇ ਦੋਸ਼ੀ ਗੁਰਚਰਨ ਸਿੰਘ ਚੰਨੀ ਨੇ ਆਪਣੇ ਪਿਤਾ ਨੂੰ ਕੁਹਾੜੀ ਮਾਰ ਮਾਰ ਕੇ ਵੱਢ ਦਿੱਤਾ । ਇਸ ਤੋਂ ਬਾਅਦ ਦੋਸ਼ੀ ਦੇ ਭਰਾ ਸੁਰਮੇਲ ਸਿੰਘ ਅਤੇ ਉਸ ਦੀ ਮਾਤਾ ਿਛੰਦਰ ਕੌਰ ਨੇ ਗੁਰਚਰਨ ਸਿੰਘ ਚੰੰਨੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਵਾ ਦਿੱਤਾ ਅਤੇ ਹੁਣ ਮਿਤੀ 10 ਅਗਸਤ 2021 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਕਿਸ਼ੋਰ ਕੁਮਾਰ ਨੇ ਇਸ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ।