ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਰੇ ਪੰਜਾਬ ਵਿਚ ਗਿਆਰ੍ਹਵੀਂ ਦੇ ਵਿਦਿਆਰਥੀਆਂ ਦੀ ਜੋ ਵੋਕੇਸ਼ਨਲ ਟਰੇਡ ਨਾਲ ਸਬੰਧਿਤ ਹਨ ਦੀ ਆਨ ਦਾ ਜਾਬ ਟ੫ੇਨਿੰਗ ਫਿਰੋਜ਼ਪੁਰ ਦੇ ਵੱਖ-ਵੱਖ ਸੈਂਟਰਾਂ ਵਿਖੇ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਸ੫.ਲਖਵਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ 'ਚ ਬੱਚਿਆਂ ਨੂੰ ਵੋਕੇਸ਼ਨਲ ਸਿੱਖਿਆ ਪ੫ਦਾਨ ਕੀਤੀ ਜਾ ਰਹੀ ਹੈ ਤਾਂ ਜੋ ਉਹ ਕਿਰਤ ਕੌਸ਼ਲ ਵਿਚ ਸਿੱਖਿਅਤ ਹੋ ਕੇ ਭਵਿੱਖ 'ਚ ਕੰਮ ਕਰ ਸਕਣ ਇਸ ਲਈ ਸਕੂਲਾਂ 'ਚ ਵੋਕੇਸ਼ਨਲ ਸਿੱਖਿਆ ਨੂੰ ਪ੫ਫੁੱਲਿਤ ਕਰਨ ਲਈ ਇਹ ਟ੫ੇਨਿੰਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗ ਮਿਤੀ 9 ਜਨਵਰੀ ਤੋਂ 31 ਜਨਵਰੀ 2019 ਤੱਕ ਜ਼ਿਲ੍ਹੇ ਦੇ ਵੱਖ-ਵੱਖ ਵੋਕੇਸ਼ਨਲ ਟਰੇਡਾਂ ਨਾਲ ਸਬੰਧਿਤ ਸੈਂਟਰਾਂ ਦਿੱਤੀ ਜਾਵੇਗੀ

ਵੱਖ-ਵੱਖ ਵੋਕੇਸ਼ਨਲ ਟਰੇਡਾਂ

ਅਕਾਊਂਟੈਂਸੀ ਤੇ ਆਡਿਟਿੰਗ, ਬੈਂਕਿੰਗ, ਟਰੈਵਲ ਤੇ ਟੂਰਿਜ਼ਮ, ਬੀਮਾ ਖੇਤਰ, ਪਰਚੇਜਿੰਗ ਤੇ ਸਟੋਰਕੀਪਿੰਗ, ਬੁਨਿਆਦੀ ਆਰਥਿਕ ਸੇਵਾਵਾਂ, ਰੂਰਲ ਮਾਰਕੀਟਿੰਗ, ਮਾਰਕੀਟਿੰਗ ਤੇ ਸੇਲਜ਼ਮੈਨਸ਼ਿਪ, ਆਿਫ਼ਸ ਮੈਨੇਜਮੈਂਟ, ਆਿਫ਼ਸ ਸੈਕਰੇਟਰੀਸ਼ਿੱਪ, ਜਨਰਲ ਰਿਸੈੱਪਸ਼ਨਿਸਟ ,ਫੂਡ ਪਰਿਜਰਵੇਸ਼ਨ, ਕਮਰਸ਼ੀਅਲ ਗਾਰਮੈਂਟ ਡਿਜ਼ਾਈਨਿੰਗ, ਟੈਕਸਟਾਇਲ ਡਿਜ਼ਾਈਨਿੰਗ, ਟੈਕਸਟਾਇਲ ਕਰਾਫਟਿੰਗ, ਵੀਵਿੰਗ, ਨਿਟਿੰਗ ਟੈਕਨਾਲੋਜੀ , ਇੰਜੀਨੀਅਰਿੰਗ ਡਰਾਇੰਗ ਤੇ ਡਰਾਫਟਿੰਗ, ਮਕੈਨੀਕਲ ਸਰਵਿਸਿੰਗ, ਇਲੈਕਟ੫ੀਕਲ ਸਰਵਿਸਿੰਗ, ਰੇਡੀਓ ਤੇ ਟੀਵੀ ਰਿਪੇਅਰ, ਬਿਜਲੀ ਉਪਕਰਨਾਂ ਦੀ ਰਿਪੇਅਰ ਆਦਿ ਟਰੇਡਾਂ ਹਨ। ਉਨ੍ਹਾਂ ਕਿਹਾ ਵੋਕੇਸ਼ਨਲ ਟਰੇਨਿੰਗ ਨਾਲ ਸਬੰਧਤ ਵਿਦਿਆਰਥੀ ਆਪਣੀ ਟਰੇਡ ਤਹਿਤ ਕੰਮਕਾਰ ਤੇ ਕਾਰਜ ਪ੫ਣਾਲੀ ਸਬੰਧੀ ਪੂਰੀ ਜਾਣਕਾਰੀ ਲੈ ਸਕਦਾ ਹੈ। ਉਨ੍ਹਾਂ ਇਸ ਦੌਰਾਨ ਵੱਖ-ਵੱਖ ਟਰੇਨਿੰਗ ਸੈਂਟਰਾਂ ਦਾ ਦੌਰਾ ਕੀਤਾ ਅਤੇ ਟਰੇਨਿੰਗ ਪ੫ਕਿਰਿਆ ਤੇ ਸੰਤੁਸ਼ਟੀ ਦਰਸਾਈ। ਉਨ੍ਹਾਂ ਵੋਕੇਸ਼ਨਲ ਬਾਰੇ ਦੱਸਦੇ ਹੋਏ ਕਿਹਾ ਕਿ ਕਿੱਤਾ ਮੁਖੀ ਕੋਰਸਾਂ ਵਿਚ ਆਪਣਾ ਕੈਰੀਅਰ ਬਣਾਉਣ ਲਈ ਵੋਕੇਸ਼ਨਲ ਟਰੇਡਾਂ ਵੱਡੀ ਭੂਮਿਕਾ ਨਿਭਾ ਰਹੀਆਂ ਹਨ।