ਕੇਵਲ ਅਹੂਜਾ, ਮੱਖੂ (ਫਿਰੋਜ਼ਪੁਰ)

ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਸੜਕੀ ਚੱਕਾ ਜਾਮ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵੱਲੋਂ ਨਜ਼ਦੀਕ ਬੰਗਾਲੀ ਵਾਲਾ ਪੁਲ 'ਤੇ ਨੈਸ਼ਨਲ ਹਾਈਵੇਅ-54 'ਤੇ ਜ਼ਬਰਦਸਤ ਧਰਨਾ ਲਗਾਇਆ ਗਿਆ। ਇਸ ਧਰਨੇ ਦੀ ਅਗਵਾਈ ਿਫ਼ਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਸੋਹਣ ਸਿੰਘ ਸਭਰਾ, ਪ੍ਰਗਟ ਸਿੰਘ, ਰਣਜੀਤ ਸਿੰਘ, ਕਰਨੈਲ ਸਿੰਘ, ਬਾਬਾ ਪ੍ਰਗਟ ਸਿੰਘ, ਹਰਜੀਤ ਸਿੰਘ ਨਿਰਮਲ ਸਿੰਘ ਨੇ ਸੁਚਾਰੂ ਢੰਗ ਨਾਲ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ, ਸੁਖਵਿੰਦਰ ਸਿੰਘ ਅਤੇ ਕਾਰਜ ਸਿੰਘ ਘਰਿਆਲਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 2 ਅਗਸਤ ਨੂੰ ਪੰਜਾਬ ਸਰਕਾਰ ਨਾਲ ਹੋਈ ਸੀ। ਜਿਸ ਵਿਚ ਕਿਸਾਨੀ ਨਾਲ ਸਬੰਧਿਤ 28 ਮੰਗਾਂ ਰੱਖੀਆਂ ਗਈਆਂ ਸਨ। ਪੰਜਾਬ ਸਰਕਾਰ ਨੇ ਮੰਗਾਂ ਮੰਨਣ ਦੀ ਗੱਲ ਕਹੀ ਪਰ ਸਰਕਾਰ ਇਨ੍ਹਾਂ ਸਾਰੀਆਂ ਮੰਗਾਂ ਤੋਂ ਭੱਜ ਰਹੀ ਹੈ। ਪਰ ਸਰਕਾਰ ਨੂੰ ਕਦੇ ਵੀ ਵਾਅਦਾ ਕਰ ਕੇ ਮੁਕਰਨ ਨਹੀਂ ਦਿੱਤਾ ਜਾਵੇਗਾ। ਇਨ੍ਹਾਂ ਮੰਗਾਂ ਵਿਚ ਝੋਨੇ ਦੀ ਪਰਾਲੀ ਦਾ ਮੁੱਦਾ, ਸੈਂਟਰ ਸਰਕਾਰ ਦੀਆਂ 2007 ਤੋਂ ਬਾਅਦ ਅਲਾਟ ਕੀਤੀਆਂ ਹੋਈਆਂ ਜ਼ਮੀਨਾਂ ਨੂੰ ਪੱਕਿਆਂ ਕਰਨਾ, ਦਿੱਲੀ ਵਿਖੇ ਮੋਰਚੇ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣਾ, ਗੰਨਾ ਮਿੱਲਾਂ ਜੋ ਬੰਦ ਪਈਆਂ ਹਨ ਉਨ੍ਹਾਂ ਨੂੰ ਦੁਬਾਰਾ ਚਾਲੂ ਕਰਨਾ ਆਦਿ ਮੰਗਾਂ ਸ਼ਾਮਲ ਹਨ। ਇਸ ਮੌਕੇ ਪੂਰਨ ਸਿੰਘ ਸਸਤੇ ਵਾਲੀ, ਸੁਖਦੇਵ ਸਿੰਘ, ਰਣਬੀਰ ਸਿੰਘ, ਅਵਤਾਰ ਸਿੰਘ, ਗੁਰਸਾਹਿਬ ਸਿੰਘ ਸਭਰਾ, ਸਾਰਜ ਸਿੰਘ ਰਸੂਲਪੁਰ, ਸੁਖਦੇਵ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਬਲਦੇਵ ਸਿੰਘ, ਬੁੱਧ ਸਿੰਘ, ਸੁਖਜਿੰਦਰ ਸਿੰਘ ਰੂੜੀਵਾਲਾ, ਹਰਜੀਤ ਸਿੰਘ, ਸੁਖਬੀਰ ਸਿੰਘ, ਹਰਪਾਲ ਸਿੰਘ ਜ਼ੋਨ ਪ੍ਰਧਾਨ, ਜਸਵਿੰਦਰ ਸਿੰਘ ਫੌਜੀ, ਕੁਲਦੀਪ ਸਿੰਘ, ਲਖਬੀਰ ਸਿੰਘ, ਬਲਦੇਵ ਸਿੰਘ ਵਲਟੋਹਾ, ਜਗਦੇਵ ਸਿੰਘ, ਬਲੀ ਸਿੰਘ ਤਲਵੰਡੀ, ਗੁਰਬੀਰ ਸਿੰਘ, ਕੈਪਟਨ ਮਨਜੀਤ ਸਿੰਘ ਆਦਿ ਹਾਜ਼ਰ ਸਨ।