ਸਟਾਫ ਰਿਪੋਰਟਰ, ਫਿਰੋਜ਼ਪੁਰ : ਸਮਾਜ ਸੇਵੀ ਸੰਸਥਾ ਐਂਟੀ ਕਰਾਈਮ ਐਂਡ ਐਂਟੀ ਡਰੱਗ (ਇੰਡੀਆ) ਵਿੰਗ ਦੇ ਅਧਿਕਾਰੀਆਂ ਨੇ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ਤੇ ਲੋੜਵੰਦ ਗਰੀਬ ਲੋਕਾਂ ਦੀ ਮੱਦਦ ਲਈ ਸਿਵਲ ਹਸਪਤਾਲ ਫਿਰੋਜਪੁਰ ਦੇ ਡਾਕਟਰਾਂ ਨੂੰ 1 ਲੱਖ 70 ਹਜ਼ਾਰ ਰੁਪਏ ਦੀ ਰਾਸ਼ੀ ਦੀ ਦਵਾਈ ਭੇਟ ਕੀਤੀ। ਇਸ ਦੌਰਾਨ ਹਸਪਤਾਲ ਦੇ ਮਾਹਿਰ ਡਾਕਟਰ ਨਵੀਨ ਸੇਠੀ ਅਤੇ ਪੰਕਜ ਗੁਪਤਾ ਨੇ ਦੱਸਿਆ ਕਿ ਹਸਪਤਾਲ ਵਿੱਚ ਇਨਾਂ੍ਹ ਦਵਾਈਆਂ ਦੀ ਬਹੁਤ ਜ਼ਿਆਦਾ ਲੋੜ ਹੈ ਅਤੇ ਇਹ ਦਵਾਈਆਂ ਮਰੀਜ਼ਾਂ ਲਈ ਬਹੁਤ ਲਾਹੇਵੰਦ ਹਨ। ਜ਼ਿਕਰਯੋਗ ਹੈ ਕਿ ਇਹ ਦਵਾਈਆਂ ਡਿੰਪੀ ਗੁਪਤਾ ਅਤੇ ਸ਼ਿਵਮ ਅਰੋੜਾ ਵੱਲੋਂ ਸੀਨੀਅਰ ਫਾਰਮਾਸਿਸਟ ਹਰਪ੍ਰਰੀਤ ਸਿੰਘ ਨੂੰ ਸੌਂਪੀਆਂ ਗਈਆਂ ਸਨ ਅਤੇ ਅੱਜ ਤੋਂ ਕਰੀਬ 20 ਦਿਨ ਪਹਿਲਾਂ ਵੀ ਸੰਸਥਾ ਵੱਲੋਂ ਹਸਪਤਾਲ ਨੂੰ 60 ਹਜ਼ਾਰ ਰੁਪਏ ਦੀਆਂ ਦਵਾਈਆਂ ਭੇਟ ਕੀਤੀਆਂ ਗਈਆਂ ਸਨ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਸੁਰਿੰਦਰ ਅਰੋੜਾ, ਨਿਰਮਲਜੀਤ ਅਰੋੜਾ, ਰਾਜੀਵ ਵਧਵਾ, ਨਵੀਨ ਸਰਮਾ, ਰਾਕੇਸ ਆਦਿ ਹਾਜਰ ਸਨ ਜਿਨਾਂ੍ਹ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਹਸਪਤਾਲ ਵਿਚ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਕਿਸੇ ਮਰੀਜ ਨੂੰ ਦਵਾਈਆਂ ਲਈ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।