ਰਵੀ ਮੋਂਗਾ, ਗੁਰੂਹਰਸਹਾਏ : ਨਰੇਗਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਸਥਾਨਕ ਬਲਾਕ ਵਿਕਾਸ ਪੰਚਾਇਤ ਅਫਸਰ ਸਰਬਜੀਤ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ। ਨਰੇਗਾ ਯੂਨੀਅਨ ਬਲਾਕ ਪ੍ਰਧਾਨ ਮੇਡਮ ਅੰਜੂ ਬਾਲਾ ਨੇ ਦੱਸਿਆ ਕਿ ਨਰੇਗਾ ਮੁਲਾਜ਼ਮ ਰੈਗੂਲਰ ਕਰਨ, ਰੈਗੂਲਹਰ ਹੋਣ ਤੱਕ ਪੇ ਸਕੇਲ ਦੇਣ ਦਾ ਫੈਸਲੇ ਕੀਤੇ ਗਏ, ਦੂਜੇ ਪਾਸੇ ਇਕ ਬੱਝਵਾਂ ਤਨਖਾਹ ਤੇ ਭਰਤੀ ਕੀਤੇ ਗਏ ਨਰੇਗਾ ਤਕਨੀਕੀ ਸਹਾਇਤਾ ਨੂੰ ਬਣਦੀ ਤਨਖਾਹ ਮਟੀਰੀਅਲ ਕੰਪੈਨਵੇ ਵਿਚ ਦਿੱਤੀ ਗਈ ਹੈ। ਉਨਾਂ੍ਹ ਨੇ ਕਿਹਾ ਕਿ 9 ਜੁਲਾਈ ਤੋਂ ਪੰਜਾਬ ਭਰ ਵਿਚ ਨਰੇਗਾ ਤਹਿਤ ਹੋਣ ਵਾਲੇ ਹਰ ਤਰਾਂ੍ਹ ਦੇ ਵਿਕਾਸ ਕਾਰਜ ਅਤੇ ਦਫਤਰੀ ਕੰਮ ਅਣਮਿੱਥੇ ਸਮੇਂ ਲਈ ਮੁਕੰਮਲ ਬੰਦ ਕੀਤੇ ਜਾਣਗੇ। ਕਿਉਂਕਿ ਨਰੇਗਾ ਮੁਲਾਜ਼ਮਾਂ ਨੇ ਸੂਝਬੂਝ ਨਾਲ ਪਿੰਡਾਂ ਅੰਦਰ ਨਰੇਗਾ ਰਾਹੀਂ ਬਹੁਤ ਕੰਮ ਕਰਵਾਏ ਹਨ। ਉਨਾਂ੍ਹ ਸਪਸ਼ਟ ਕੀਤਾ ਕਿ ਨਰੇਗਾ ਯੂਨੀਅਨ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ, ਪਰ ਸਰਕਾਰ ਨੂੰ ਸਾਡੀਆਂ ਮੰਗਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਨਿਰਮਲਾ, ਗੁਰਜੰਟ ਸਿੰਘ, ਲਵਦੀਪ ਸਿੰਘ, ਹਰਪ੍ਰਰੀਤ ਸੋਢੀ, ਏਪੀਓ ਲਖਵਿੰਦਰ ਸਿੰਘ ਸਮੇਤ ਸਮੂਹ ਨਰੇਗਾ ਸਟਾਫ ਹਾਜ਼ਰ ਸੀ।