ਪਰਮਿੰਦਰ ਸਿੰਘ ਥਿੰਦ, ਿਫ਼ਰੋਜ਼ਪੁਰ

ਆਜ਼ਾਦੀ ਦੇ 75ਵੇਂ ਦਿਹਾੜੇ ਨੂੰ ਅੰਮਿ੍ਤ ਮਹਾਉਤਸਵ ਵਜੋਂ ਮਨਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਆਪੋ ਆਪਣੇ ਘਰਾਂ 'ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਦਾ ਹਰ ਕਾਰਕੁਨ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਜ਼ਾਦੀ ਦੇ 75ਵੇਂ ਅੰਮਿ੍ਤ ਉਤਸਵ ਨੂੰ ਧੂਮ-ਧਾਮ ਨਾਲ ਮਨਾਉਣ ਅਤੇ ਘਰ-ਘਰ ਤਿਰੰਗਾ ਲਹਿਰਾਉਣ ਦੇ ਮਕਸਦ ਨਾਲ ਸ਼ੁੱਕਰਵਾਰ ਨੂੰ ਪ੍ਰਰੈਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਕੀਤਾ। ਭਾਰਤ ਦੇ ਤਿਰੰਗੇ ਝੰਡੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਸਬੰਧੀ ਬਣੇ ਪੋ੍ਟੋਕੋਲ ਬਾਰੇ ਸਵਾਲ ਪੁੱਛੇ ਜਾਣ 'ਤੇ ਰਾਣਾ ਸੋਢੀ ਨੇ ਦੱਸਿਆ ਕਿ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਕੌਮੀ ਝੰਡੇ ਦੇ ਪੋ੍ਟੋਕਾਲ ਵਿਚ ਤਬਦੀਲੀ ਕੀਤੀ ਹੈ। ਪਹਿਲੋਂ ਸੂਰਜ ਢਲਣ ਤੋਂ ਪਹਿਲਾਂ ਤਿਰੰਗਾ ਝੰਡਾ ਉਤਾਰਨਾ ਹੁੰਦਾ ਸੀ। ਅਜਿਹੇ ਹੋਰ ਵੀ ਕਈ ਨਿਯਮ ਸਨ, ਜਿਨ੍ਹਾਂ ਵਿਚ ਤਬਦੀਲੀ ਕੀਤੀ ਗਈ ਹੈ। ਹੁਣ ਦਿਨ ਭਰ ਰਾਤ ਹਰ ਘਰ 'ਤੇ ਤਿਰੰਗਾ ਲਹਿਰਾਏਗਾ। ਫਿਰੋਜ਼ਪੁਰ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕਰਨ ਦੇ ਪੰਜਾਬੀ ਜਾਗਰਣ' ਵਿਚ ਲੱਗੇ ਲੇਖ ਸਬੰਧੀ ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਨੂੰ ਸੈਰ ਸਪਾਟੇ ਵਿਚ ਤਬਦੀਲ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਵਿਚ ਲਾਈਟ ਐਂਡ ਸਾਊਂਡ ਸਿਸਟਮ ਨੂੰ ਰੋਜ਼ਾਨਾ ਦੇ ਆਧਾਰ 'ਤੇ ਚਲਾਉਣ ਲਈ ਉਹ ਖੁਦ ਡਿਪਟੀ ਕਮਿਸ਼ਨਰ ਨਾਲ ਗੱਲ ਕਰਨਗੇ। ਰਾਣਾ ਨੇ ਕਿਹਾ ਕਿ ਉਹ ਫਿਰੋਜ਼ਪੁਰ ਦੀ ਤਰੱਕੀ ਅਤੇ ਵਿਕਾਸ ਲਈ ਕੇਂਦਰੀ ਮੰਤਰੀਆਂ ਦੇ ਸੰਪਰਕ ਵਿਚ ਹਨ। ਉਹ ਡੀਆਰਐੱਮ ਦਫ਼ਤਰ ਦੀ 150 ਸਾਲ ਪੁਰਾਣੀ ਇਮਾਰਤ ਨੂੰ ਅਜਾਇਬ ਘਰ ਵਿਚ ਬਦਲਣ ਲਈ ਕੇਂਦਰੀ ਸੱਭਿਆਚਾਰਕ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਜਲਦ ਹੀ ਕੇਂਦਰ ਸਰਕਾਰ ਵੱਲੋਂ ਫਿਰੋਜ਼ਪੁਰ ਦੇ ਵਿਕਾਸ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰੀ ਕੇ ਪੱਤਣ ਅਤੇ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਿਫ਼ਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਵਿੰਨਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਨੋਟਾਂ ਨਾਲ ਭਰੇ ਟਰੱਕ ਲਿਆਉਣ ਦਾ ਦਾਅਵਾ ਕਰਨ ਵਾਲਾ ਸੁਖਬੀਰ ਹੁਣ ਿਫ਼ਰੋਜ਼ਪੁਰ 'ਚ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਾਈਟ ਪੇਪਰ ਜਾਰੀ ਕਰਕੇ ਫਿਰੋਜ਼ਪੁਰ ਵਿਚ ਉਨ੍ਹਾਂ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਵੇਰਵਾ ਦੇਣ।

ਇਸ ਮੌਕੇ ਅਸ਼ਵਨੀ ਗਰੋਵਰ ਸਾਬਕਾ ਨਗਰ ਕੌਂਸਲ ਪ੍ਰਧਾਨ, ਅਸ਼ਵਨੀ ਢੀਂਗਰਾ ਸੀਨੀਅਰ ਵਕੀਲ, ਦਵਿੰਦਰ ਬਜਾਜ ਮੈਂਬਰ ਭਾਜਪਾ ਪ੍ਰਦੇਸ਼, ਅਸ਼ਵਨੀ ਮਹਿਤਾ ਪ੍ਰਧਾਨ ਵਪਾਰ ਮੰਡਲ, ਗੋਬਿੰਦ ਰਾਮ, ਅੰਮਿ੍ਤਪਾਲ ਸਿੰਘ ਪੀਏ, ਦਵਿੰਦਰ ਜੰਗ, ਨਸੀਬ ਸੰਧੂ, ਦਵਿੰਦਰ ਕਪੂਰ ਸਾਬਕਾ ਨਗਰ ਕੌਂਸਲ ਪ੍ਰਧਾਨ, ਜਿੰਮੀ ਸੰਧੂ, ਜ਼ੋਰਾ ਸਿੰਘ ਸੰਧੂ, ਜ਼ਮਿੀਂ ਕੰਬੋਜ, ਦਵਿੰਦਰ ਸਿੰਘ ਜੰਗ, ਰਜੇਸ਼ ਨਿੰਦੀ ਸਾਬਕਾ ਕੌਂਸਲਰ, ਮੁਨੀਸ਼ ਸ਼ਰਮਾ ਸਾਬਕਾ ਕੌਂਸਲਰ, ਦਵਿੰਦਰ ਨਾਰੰਗ, ਧਰਮਪਾਲ, ਉਲਫਤ ਰਾਏ ਸਹੋਤਾ ਆਦਿ ਭਾਜਪਾ ਆਗੂ ਹਾਜ਼ਰ ਸਨ।