ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਪਿ੍ਰੰਸੀਪਲ ਡਾ. ਰਮਣੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਹਰ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਫਲਤਾ ਦੀ ਇਸ ਕੜੀ ਦੇ ਤਹਿਤ ਕਾਲਜ ਦੇ ਐੱਨਸੀਸੀ ਵਿੰਗ ਦਾ “ਇੱਕ ਭਾਰਤ ਸ਼੍ਰੇਸ਼ਟ ਭਾਰਤ'' ਕੈਂਪ ਦੇ ਲਈ ਚੋਣ ਹੋਈ ਹੈ। ਇਹ ਕੈਂਪ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਈਰੇਕਟੋਰੇਟ ਵੱਲੋਂ 22 ਤੋਂ 27 ਮਾਰਚ ਨੂੰ ਡਿਜੀਟਲ ਪਲੇਟਫਾਰਮ ਤੇ ਆਯੋਜਿਤ ਹੋਣਾ ਹੈ। ਜ਼ਿਕਰਯੋਗ ਹੈ ਕਿ ਦੇਵ ਸਮਾਜ ਕਾਲਜ ਫਾਰ ਵੂਮੈਨ 5 ਪੰਜਾਬ ਗਰਲਜ਼ ਬਟਾਲਿਅਨ ਐੱਨਸੀਸੀ ਮੋਗਾ ਯੂਨਿਟ ਦੇ ਅੰਤਰਗਤ ਆਉਂਦਾ ਹੈ। ਇਸ ਯੂਨਿਟ ਦੇ ਅੰਤਰਗਤ ਆਉਂਦੇ 12 ਸਕੂਲਾਂ/ਕਾਲਜਾਂ ਵਿੱਚੋਂ ਦੇਵ ਸਮਾਜ ਕਾਲਜ ਫਾਰ ਵੂਮੈਨ ਦਾ ਐੱਨਸੀਸੀ ਵਿੰਗ ਚੁਣਿਆ ਗਿਆ ਹੈ। ਇਸ ਕੈਂਪ ਦੇ ਲਈ ਕਾਲਜ ਨੂੰ 24 ਸੀਟਾਂ ਮਿਲੀਆਂ ਹਨ ਅਤੇ ਏਐੱਨਓ ਦੀ ਵੀ ਚੋਣ ਹੋਈ ਹੈ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਰਮਣੀਤਾ ਸ਼ਾਰਦਾ ਨੇ ਐੱਨਸੀਸੀ ਕੇਡਿਟਸ ਅਤੇ ਏਐੱਨਓ ਲੈਫਟੀਨੇਂਟ ਡਾ. ਪਰਮਵੀਰ ਕੌਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਨਿਰਮਲ ਸਿੰਘ ਿਢੱਲੋਂ, ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਕਾਲਜ ਦੇ ਪੂਰੇ ਐੱਨਸੀਸੀ ਵਿੰਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।