ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਦੀਆਂ ਐਨਸੀਸੀ ਕੈਡਿਟਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਦਿਨ ਯੋਗ ਅਭਿਆਸ ਕਰਕੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ। ਪੰਜ ਪੰਜਾਬ ਗਰਲਜ ਬਟਾਲੀਅਨ ਐੱਨਸੀਸੀ ਮੋਗਾ ਦੇ 48 ਕੈਡਿਟਾਂ ਨੇ ਡੀਏਵੀ ਪਬਲਿਕ ਸਕੂਲ ਛਾਉਣੀ ਵਿੱਚ ਲਗਾਏ ਯੋਗਾ ਕੈਂਪ ਵਿਚ ਭਾਗ ਲਿਆ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਿਢੱਲੋਂ ਦੀ ਛਤਰ-ਛਾਇਆ ਹੇਠ ਅਤੇ ਕਾਰਜਕਾਰੀ ਪਿੰ੍ਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਕੈਡਿਟਾਂ ਨੂੰ ਭੇਜਿਆ ਗਿਆ। ਇਹ ਯੋਗਾ ਕੈਂਪ ਵਿਚ 5 ਪੰਜਾਬ ਗਰਲਜ ਦੇ ਕਮਾਂਡਿੰਗ ਅਫਸਰ ਕਰਨਲ ਰਾਜਬੀਰ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਸ ਵਿਚ ਯੋਗਾ ਸਮਿਤੀ ਕਲੱਬ ਦੇ ਟੇ੍ਨਰਾਂ ਨੇ ਕੈਡਿਟਾਂ ਨੂੰ ਵੱਖ-ਵੱਖ ਯੋਗ ਕਿਰਿਆਵਾਂ ਦਾ ਅਭਿਆਸ ਕਰਵਾਇਆ। ਕਾਲਜ ਦੀ ਐੱਨਸੀਸੀ ਯੂਨਿਟ ਦੇ ਅਧਿਕਾਰੀ ਲੈਫਟੀਨੈਂਟ ਡਾ. ਪਰਮਵੀਰ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਅਸੀਂ ਆਪਣੇ ਖਾਣ-ਪੀਣ ਵੱਲ ਧਿਆਨ ਨਹੀਂ ਦੇ ਪਾ ਰਹੇ ਹਾਂ। ਇਸ ਕਾਰਨ ਸਾਡੀ ਸਿਹਤ ਵੀ ਵਿਗੜ ਰਹੀ ਹੈ ਅਤੇ ਅਸੀਂ ਮਾਨਸਿਕ ਤਣਾਅ ਵਿੱਚ ਵੀ ਰਹਿੰਦੇ ਹਾਂ। ਜੇਕਰ ਤੁਸੀਂ ਜ਼ਿੰਦਗੀ ਦੇ ਹਰ ਮੋਰਚੇ 'ਤੇ ਸਫਲਤਾ ਪ੍ਰਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਦਿਲ ਅਤੇ ਦਿਮਾਗ ਨੂੰ ਸਹੀ ਰੱਖਣਾ ਹੋਵੇਗਾ। ਇਹ ਯੋਗ ਦੁਆਰਾ ਹੀ ਸੰਭਵ ਹੋਵੇਗਾ।