v> ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ 'ਤੇ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਭੇਜ ਸਿੰਘ ਨੇ ਭਰਵਾਂ ਸਵਾਗਤ ਕੀਤਾ ਹੈ। ਇਸ ਤੋਂ ਇਲਾਵਾ ਇਸ ਮੌਕੇ ਟਿੱਬੀ ਨੇ ਤਾਜ਼ਪੋਸ਼ੀ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਪਾਰਟੀ ਪ੍ਰਧਾਨ ਬਨਣ ਨਾਲ ਪੰਜਾਬ ਵਿਚ ਕਾਂਗਰਸ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ । ਪੰਜਾਬ ਵਿਚ ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਸ਼ਾਨਦਾਰ ਜਿੱਤ ਹਾਸਲ ਕਰਕੇ ਫਿਰ ਤੋਂ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਮਿਹਨਤੀ, ਈਮਾਨਦਾਰ ਅਤੇ ਸੂਝਵਾਨ ਕਾਂਗਰਸੀ ਆਗੂ ਹਨ। ਉਨ੍ਹਾਂ ਆਖਿਆ ਕਿ ਹਾਈ ਕਮਾਨ ਨੇ ਬਹੁਤ ਵਧੀਆ ਫੈਸਲਾ ਲਿਆ ਹੈ। ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ ਨਾਲ ਪੰਜਾਬ ਦੀ ਤਕਦੀਰ ਬਦਲ ਵਰਕਰ ਬਾਗੋਬਾਗ ਨਜ਼ਰ ਆ ਰਹੇ ਹਨ। ਇਸ ਮੌਕੇ ਗੁਰਭੇਜ ਸਿੰਘ ਟਿੱਬੀ ਕਿਹਾ ਕਿ ਸਾਬਕਾ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ , ਦੇਸ਼ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਕੌਮੀ ਸਕੱਤਰ ਪ੍ਰਿਯੰਕਾ ਗਾਂਧੀ ਵੱਲੋ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਨਾ ਸੂਬੇ ਅਤੇ ਪਾਰਟੀ ਲਈ ਇਕ ਵਰਦਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਦੀ ਏਕਤਾ ਹੋਰ ਮਜਬੂਤ ਹੋਵੇਗੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਅਪਣੀ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ, ਕਿਉਂਕਿ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਨ ਸੂਬੇ ਵਿਚ ਜਿੱਥੇ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਆਏਗੀ ਉਥੇ ਹੀ ਹੇਠਲੇ ਪੱਧਰ ਦੇ ਨੌਜਵਾਨਾਂ ਕਾਂਗਰਸ ਵਰਕਰਾ ਨੂੰ ਵੀ ਵਧੇਰੇ ਤਾਕਤ ਮਿਲੀ ਹੀ ਹੈ। ਇਸ ਮੌਕੇ ਚੰਚਲ ਸਿੰਘ ਸਰਪੰਚ ਕਾਕੜ, ਹਰਪਾਲ ਟਿੱਬੀ, ਮਨਦੀਪ ਸਿੰਘ ਸਰਪੰਚ ਸਵਾਈ ਕੇ, ਬੱਬੀ ਸਰਪੰਚ ਬਠਿੰਡਾ, ਅਮਰ ਕੰਬੋਜ਼, ਮਨਫੂਲ ਕੰਬੋਜ਼ ਚੈਅਰਮੇਨ ਜਿਲਾ ਪ੍ਰੀਸਦ ਫਾਜ਼ਿਲਕਾ, ਜੰਡ ਸਿੰਘ ਸਰਪੰਚ ਟਿੱਬੀ ਖੁਰਦ, ਸੁਖਪਾਲ ਸਿੰਘ ਪਾਲਾ ਬੁਰਜ ਸਿਧਵਾ, ਸ਼ਮਸ਼ੇਰ ਸਿੰਘ ਸਰਪੰਚ ਛਾਪਿਆਂਵਾਲੀ, ਕ੍ਰਿਪਾਲ ਸਿੰਘ ਜੋਧਪੁਰ, ਬਲਵਿੰਦਰ ਸਿੰਘ ਜੋਬਨ, ਹਰਭਜਨ ਸਿੰਘ ਡੂੰਮਣੀ ਵਾਲਾ, ਗੁਰਨਾਮ ਸਿੰਘ ਸਰਪੰਚ ਸ਼ੇਰਖਾ, ਪ੍ਰਗਟ ਸਿੰਘ ਸਰਪੰਚ ਮੁਹੰਮਦ ਖਾਂ ਨਿਆਜੀਆਂ, ਹਰਭਿਦਰ ਸਿੰਘ ਸਿੱਧੂ, ਕੁਲਵੰਤ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਸੇਰਾਂ ਆਦਿ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।

Posted By: Tejinder Thind