ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਸ਼ਹਿਰ ਵਿਚ 'ਨੈਸ਼ਨਲ ਰੋਡ ਸੇਫਟੀ ਮੰਥ' ਪ੍ਰਰੋਗਰਾਮ ਦਾ ਆਰੰਭ ਹੋਇਆੇ ਇਹ ਪ੍ਰਰੋਗਰਾਮ 18 ਜਨਵਰੀ ਤੋਂ 17 ਫਰਵਰੀ ਤਕ ਇਕ ਮਹੀਨਾ ਚੱਲੇਗਾ। ਜਿਸ ਵਿਚ ਕਾਲਜ ਦੁਆਰਾ ਵੱਖ-ਵੱਖ ਗਤੀਵਿਧੀਆਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਅਤੇ ਲੋਕਾਂ ਨੂੰ ਸੜਕ ਸੁਰੱਖਿਆ ਤੇ ਸੜਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਪਿ੍ਰੰਸੀੀਪਲ ਡਾ. ਰਮਨੀਤਾ ਸ਼ਾਰਦਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਕਾਲਜ ਵਿਚ ਪ੍ਰਵੇਸ਼ ਕਰਦੇ ਸਮੇਂ ਸੜਕ ਨਿਯਮਾਂ ਦਾ ਪਾਲਣ ਕਰਨ ਅਤੇ ਡਰਾਈਵ ਕਰਦੇ ਸਮੇਂ ਹੈਲਮੇਂਟ ਪਹਿਨਣ। ਜ਼ਿਕਰਯੋਗ ਹੈ ਕਿ 'ਨੈਸ਼ਨਲ ਰੋਡ ਸੇਫਟੀ ਮੰਥ' ਅਭਿਆਨ ਭਾਰਤ ਦੇ ਕੇਂਦਰੀ ਰੱਖਿਆ ਮੰਤਰਾਲੇ, ਸੜਕ ਪਰਿਵਹਨ ਅਤੇ ਰਾਜ ਮਾਰਗ ਮੰਤਰਾਲੇ ਦੁਆਰਾ ਹਰ ਸਾਲ ਚਲਾਇਆ ਜਾਂਦਾ ਹੈ। ਜਿਸਦੇ ਮਾਧਿਅਮ ਨਾਲ ਸੜਕ ਦੁਰਘਟਨਾਵਾਂ ਵਿਚ ਕਮੀ ਲਿਆਉਣ ਲਈ ਲੋਕਾਂ ਨੂੰ ਆਵਾਜਾਈ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਕਾਲਜ ਦੁਆਰਾ ਚਲਾਏ ਇਸ ਪ੍ਰਰੋਗਰਾਮ ਵਿਚ ਮਿਤੀ 20 ਜਨਵਰੀ 2021 ਨੂੰ ਕਾਲਜ ਦੇ ਐੱਨਐੱਸਐੱਸ ਵਿੰਗ ਦੇ ਪ੍ਰਰੋਗਰਾਮਰ ਅਫਸਰ ਮੈਡਮ ਸਪਨਾ ਬਧਵਾਰ ਨੇ ਲਗਭਗ 70 ਐੱਨਐੱਸਐੱਸ ਵਲੰਟੀਅਰਾਂ ਨੂੰ ਸੜਕ ਨਿਯਮਾਂ ਦਾ ਜ਼ਿੰਮੇਵਾਰੀ ਨਾਲ ਪਾਲਣ ਕਰਨ ਸੰਬੰਧੀ ਸਹੁੰ ਚੁਕਾਈ। ਇਸਦੇ ਨਾਲ ਮਿਤੀ 21 ਜਨਵਰੀ ਨੂੰ ਕਾਲਜ ਗੇਰ 'ਤੇ ਆਵਾਜਾਈ ਨਿਯਮਾਂ ਨੂੰ ਦਰਸਾਉਂਦਾ ਬੈਨਰ ਲਗਾਇਆ ਗਿਆ। ਜਿਸ ਵਿਚ ਸੜਕ ਸੁਰੱਖਿਆ ਅਤੇ ਸੜਕ ਨਿਯਮਾਂ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੈ ਤਾਂ ਕਿ ਆਉਣ ਜਾਣ ਵਾਲੇ ਲੋਕ ਇਨ੍ਹਾਂ ਨੂੰ ਪੜ੍ਹ ਕੇ ਜਾਗਰੂਕ ਹੋਣ ਅਤੇ ਸੜਕ ਦੁਰਘਟਾਨਾਵਾਂ ਤੋਂ ਬਚ ਸਕਣ। ਇਸ ਮੌਕੇ ਉੱਨਤ ਭਾਰਤ ਅਭਿਆਨ ਦੇ ਕੋਆਰਡੀਨੇਟਰ ਸੁਮਿੰਦਰ ਸਿੰਘ ਸਿੱਧੂ, ਐੱਨਐੱਸਐੱਸ ਵਿੰਗ ਦੇ ਪ੍ਰਰੋਗਰਾਮਰ ਅਫਸਰ ਮੈਡਮ ਸਪਨਾ ਬਧਵਾਰ, ਐੱਨਸੀਸੀ ਵਿੰਗ ਦੇ ਮੈਡਮ ਪਰਮਵੀਰ ਕੌਰ, ਪ੍ਰਰੋ. ਸ਼ਿਵ ਸੇਠੀ ਮੁਖੀ ਫੰਕਸ਼ਨਲ ਇੰਗਲਿਸ਼ ਵਿਭਾਗ, ਪ੍ਰਰੋ. ਪਲਵਿੰਦਰ ਸਿੰਘ, ਮੁਖੀ ਫਿਜੀਕਲ ਐਜੂਕੇਸ਼ਨ ਅਤੇ ਸਪੋਰਟਸ ਵਿਭਾਗ, ਬੀਐੱਸ ਡੋਗਰਾ ਅਤੇ ਹਰਵਿੰਦਰ ਘਈ ਹਾਜ਼ਰ ਸਨ। ਇਸ ਮੌਕੇ ਨਿਰਮਲ ਸਿੰਘ ਿਢੱਲੋਂ ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਸਭ ਨੂੰ ਆਪਣੀਆਂ ਸ਼ੁੱਭਕਮਾਨਾਵਾਂ ਦਿੱਤੀਆਂ।