ਪੰਜਾਬੀ ਜਾਗਰਣ ਟੀਮ, ਫਾਜ਼ਿਲਕਾ : ਫਾਜ਼ਿਲਕਾ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਫਾਜ਼ਿਲਕਾ ਅੰਦਰ ਉਸ ਸਮੇਂ ਵੱਡਾ ਝਟਕਾ ਲਗਿਆ ਜਦੋਂ ਫਾਜ਼ਿਲਕਾ ਅੰਦਰ ਪਾਰਟੀ ਦੇ ਮੁੱਖ ਸੇਵਾਦਾਰ ਨਰਿੰਦਰ ਪਾਲ ਸਿੰਘ ਸਵਨਾ ਸ਼ੋ੍ਮਣੀ ਅਕਾਲੀ ਦਲ ਨੂੰ ਛੱਡ ਕੇ ਚੰਡੀਗੜ੍ਹ ਵਿਖੇ 'ਆਪ' ਪਾਰਟੀ ਅੰਦਰ ਸ਼ਾਮਲ ਹੋ ਗਏ ਤਾਂ ਪਾਰਟੀ ਆਗੂ ਹਰਪਾਲ ਚੀਮਾ ਨੇ ਉਨ੍ਹਾਂ ਦਾ 'ਆਪ' ਪਾਰਟੀ ਅੰਦਰ ਸਵਾਗਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਨਾ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਦੇ ਕਰੀਬ ਬਾਦਲ ਪਰਿਵਾਰ ਨਾਲ ਪਾਰਟੀ ਅੰਦਰ ਕੰਮ ਕਰ ਰਹੇ ਸਨ ਅਤੇ ਬਾਦਲ ਪਰਿਵਾਰ ਨੇ ਵੀ ਉਨ੍ਹਾਂ ਨੂੰ ਟਿਕਟ ਦਾ ਭਰੋਸਾ ਦਿੱਤਾ ਸੀ ਤਾਂ ਜਦੋਂ ਟਿਕਟ ਦਾ ਸਮਾਂ ਆਇਆ ਤਾਂ ਉਨ੍ਹਾਂ ਵੱਲੋਂ ਪੈਰਾਸ਼ੂਟ ਰਾਹੀ ਬਾਹਰ ਤੋਂ ਹੰਸ ਰਾਜ ਜੋਸਨ ਨੂੰ ਫਾਜ਼ਿਲਕਾ ਅੰਦਰ ਉਤਾਰਣ ਦਾ ਫੈਸਲਾ ਕਰ ਰਹੇ ਹਨ। ਇਸਦਾ ਵਿਰੋਧ ਉਨ੍ਹਾਂ ਦੇ ਸਮਰਥਕਾਂ ਵੱਲੋਂ ਲਗਾਤਾਰ ਫਾਜ਼ਿਲਕਾ ਅੰਦਰ ਕੀਤਾ ਗਿਆ ਤਾਂ ਸਮਰਥਕਾਂ ਅਤੇ ਲੋਕਾਂ ਦੇ ਕਹਿਣ 'ਤੇ 50 ਦੇ ਕਰੀਬ ਸਾਬਕਾ ਸਰਪੰਚ ਅਤੇ ਹੋਰ ਰਾਜਨੀਤੀ ਲੀਡਰਾਂ ਨੇ ਚੰਡੀਗੜ੍ਹ ਵਿਖੇ ਫਾਜ਼ਿਲਕਾ ਦੇ ਸੀਨੀਅਰ ਆਗੂ ਸਮਰਬੀਰ ਸਿੰਘ ਅਤੇ 'ਆਪ' ਦੇ ਪੰਜਾਬ ਆਗੂ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਹੇਠ ਆਪ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਸਵਨਾ ਨੇ ਕਿਹਾ ਕਿ ਉਹ 'ਆਪ' ਪਾਰਟੀ ਅੰਦਰ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਪਾਰਟੀ ਜੋ ਉਨ੍ਹਾਂ ਦੀ ਡਿਊਟੀ ਲਗਾਏਗੀ ਉਹ ਉਸ 'ਤੇ ਕੰਮ ਕਰਨਗੇ।