ਸੁਖਚੈਨ ਸਿੰਘ ਚੰਦੜ, ਤਲਵੰਡੀ ਭਾਈ : ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਜੀਤ ਕੌਰ ਬਰਾੜ ਅਤੇ ਮੁੱਦੀਕ ਦੇ ਕਾਰਜਸਾਧਕ ਅਫਸਰ ਨਰਿੰਦਰ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਪੰਚਾਇਤ ਮੁੱਦਕੀ ਦੇ ਕਰਮਚਾਰੀਆਂ ਵੱਲੋਂ ਸਥਾਨਕ ਕਸਬੇ ਵਿਚ ਫੌਗਿੰਗ ਸਪੇ੍ਅ ਸ਼ੁਰੂ ਕਰ ਦਿੱਤੀ ਗਈ ਹੈ। ਕਾਰਜਸਾਧਕ ਅਫਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਮੱਛਰਾਂ ਦੇ ਖਾਤਮੇ ਲਈ ਮੁੱਦਕੀ ਵਿਖੇ ਫੌਗਿੰਗ ਸਪੇਰਅ ਸ਼ੁਰੂ ਕੀਤੀ ਗਈ ਹੈ। ਉਨਾਂ੍ਹ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਕਸਬੇ ਵਿਖੇ ਫੌਗਿੰਗ ਸਪੇ੍ਅ ਕੀਤੀ ਜਾਵੇਗੀ। ਇਸ ਮੌਕੇ ਸੈਨੇਟਰੀ ਇੰਸਪੈਕਟਰ ਜਤਿੰਦਰ ਸਿੰਘ, ਜੂਨੀਅਰ ਸਹਾਇਕ ਅਸ਼ੋਕ ਕੁਮਾਰ, ਕਲਰਕ ਬਰਜਿੰਦਰ ਸ਼ਰਮਾ, ਕੰਪਿਊਟਰ ਅਪਰੇਟਰ ਹਰੀਸ਼ ਪਵਾਰ ਹੈਪੀ, ਕੁਲਤਾਰ ਸਿੰਘ ਆਦਿ ਨਗਰ ਪੰਚਾਇਤ ਦਾ ਸਟਾਫ ਹਾਜ਼ਰ ਸੀ।