ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ ਤੋਂ ਸੱਤ ਕਿਲੋਮੀਟਰ ਦੂਰ ਸਥਿਤ ਪਿੰਡ ਆਂਸਲ ਦੇ ਨਜ਼ਦੀਕ ਢਾਹਣੀ 'ਚ ਰਹਿਣ ਵਾਲੇ ਅੰਮਿ੫ਤਧਾਰੀ ਪਰਿਵਾਰ 'ਚ ਸ਼ੁੱਕਰਵਾਰ ਦੀ ਸਵੇਰ ਉਸ ਸਮੇਂ ਕਹਿਰ ਮੱਚ ਗਿਆ ਜਦ ਇਕ ਮੰਜੇ 'ਤੇ ਅੌਰਤ, ਜਦਕਿ ਦੂਜੇ ਬੈੱਡ 'ਤੇ ਦੋ ਬੱਚਿਆਂ ਨੂੰ ਮਿ੫ਤਕ ਪਾਇਆ ਗਿਆ। ਪਰਮਜੀਤ ਸਿੰਘ ਨੇ ਆਪਣੇ ਦੋ ਬੱਚੇ ਲੜਕੀ ਮਨਕੀਰਤ ਤੇ ਲੜਕਾ ਪ੫ਭਨੂਰ ਤੇ ਪਤਨੀ ਪਲਵਿੰਦਰ ਕੌਰ ਦਾ ਕਤਲ ਕੀਤਾ ਸੀ। ਉਹ ਘਟਨਾ ਨੂੰ ਅੰਜਾਮ ਦੇ ਕੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲਗਾ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਿਆ। ਉਸ ਦੀ ਪਤਨੀ ਆਪਣੇ ਛੋਟੇ ਭਰਾ ਗੁਰਵਿੰਦਰ ਸਿੰਘ ਦੇ ਵਿਆਹ ਨੂੰ ਲੈ ਕੇ ਤਿਆਰੀਆਂ 'ਚ ਲੱਗੀ ਹੋਈ ਸੀ। 2 ਫਰਵਰੀ ਨੂੰ ਭਰਾ ਦਾ ਵਿਆਹ ਨੂੰ ਲੈ ਕੇ ਕੱਪੜੇ ਤੇ ਹੋਰ ਸਾਮਾਨ ਖੁਦ ਲਈ ਤੇ ਆਪਣੇ ਪੇਕਿਆਂ ਪੱਖ ਦੇ ਲਈ ਖ਼ਰੀਦਣ ਦੇ ਲਈ ਬੰਦੋਬਸਤ ਕਰ ਰਹੀ ਸੀ।

.......................

ਕੱਪੜਿਆਂ ਦੀ ਖ਼ਰੀਦਦਾਰੀ ਕਰਨ ਲਈ ਪਿਤਾ ਨੂੰ ਕੀਤਾ ਸੀ ਫੋਨ

30 ਸਾਲਾ ਮਿ੫ਤਕਾ ਪਲਵਿੰਦਰ ਕੌਰ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਵੀਰਵਾਰ ਨੂੰ ਹੀ ਉਸ ਦੀ ਲੜਕੀ ਨੇ ਫੋਨ ਕੀਤਾ ਸੀ ਕਿ ਛੋਟੇ ਭਰਾ ਗੁਰਵਿੰਦਰ ਸਿੰਘ ਦਾ ਵਿਆਹ ਲਈ ਤਿਆਰੀ ਕਰ ਰਹੀ ਹੈ ਤੇ ਕੱਪੜਿਆਂ ਦੀ ਖਰੀਦਦਾਰੀ ਲਈ ਉਹ ਆਪ ਦੇ ਕੋਲ ਆਵੇਗੀ। ਪਰ ਸਵੇਰ ਉਸ ਦੇ ਜੇਠ ਅਵਤਾਰ ਸਿੰਘ ਉਰਫ ਸੋਨੂੰ ਦਾ ਫੋਨ ਆਇਆ ਕਿ ਪਲਵਿੰਦਰ ਕੌਰ ਅਤੇ ਉਸ ਦੇ ਦੋਵੇਂ ਬੱਚਿਆਂ ਦਾ ਕਤਲ ਹੋ ਚੁੱਕਿਆ ਹੈ ਤੇ ਪਰਮਜੀਤ ਸਿੰਘ ਦਾ ਕੋਈ ਪਤਾ ਸੁਰ ਨਹੀਂ ਹੈ ਉਹ ਘਰ ਤੋਂ ਫਰਾਰ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਜਵਾਈ ਭਾਵੇਂ ਹੀ ਅੰਮਿ੫ਤਧਾਰੀ ਅਤੇ ਗੁਰਬਾਣੀ ਦਾ ਸਿਮਰਨ ਕਰਨ ਦੇ ਨਾਲ ਨਾਲ ਰੋਜ਼ਾਨਾ ਸਵੇਰ ਸ਼ਾਮ ਗੁਰਦੁਆਰਾ ਜਾਂਦਾ ਸੀ, ਪਰ ਕੋਈ ਕੰਮਕਾਜ ਨਾ ਕਰਨ ਦੇ ਕਾਰਨ ਵਿਹਲਾ ਰਹਿਦਾ, ਉਸ ਦੇ ਵੱਲੋਂ ਹੀ ਆਪਣੀ ਲੜਕੀ ਨੂੰ ਘਰ ਦੇ ਗੁਜ਼ਾਰਾ ਚਲਾਉਣ ਲਈ ਖਰਚ ਦਿੱਤਾ ਜਾਂਦਾ ਸੀ। ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਵੀ ਉਹ ਹੀ ਦਿੰਦੇ ਆ ਰਹੇ ਹਨ।

........................

ਫੋਨ 'ਤੇ ਮਿਲੀ ਸੂਚਨਾ, ਬੈੱਡ ਤੇ ਪਈਆਂ ਲਾਸ਼ਾਂ ਦੇਖ ਨਹੀਂ ਰਿਹਾ ਸੀ ਕੁਝ ਸੂਝ

ਪਲਵਿੰਦਰ ਦੇ ਪਿਤਾ ਨੇ ਦੱਸਿਆ ਕਿ ਫੋਨ 'ਤੇ ਜੇਠ ਕੋਲੋਂ ਸੂਚਨਾ ਮਿਲੀ ਤਾਂ ਲੜਕੀ ਦੇ ਸਹੁਰੇ ਪਹੁੰਚੇ ਪਰ ਉਥੇ ਪਹੁੰਚ ਕੇ ਜੋ ਕੁਝ ਵੇਖਿਆ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਰੱਬ ਨੇ ਕੀ ਭਾਣਾ ਵਰਤਾ ਦਿੱਤਾ। ਮੰਜੇ 'ਤੇ ਲੜਕੀ ਦੀ ਲਾਸ਼ ਜਿਸ ਦੇ ਗਲੇ 'ਤੇ ਤੇਜ਼ ਹਥਿਆਰ ਦਾ ਨਿਸ਼ਾਨ ਸੀ ਤੇ ਦੋਹਤੀ ਮਨਕੀਰਤ ਅਤੇ ਦੋਹਤੇ ਪ੫ਭਨੂਰ ਦੀਆਂ ਬੈੱਡ 'ਤੇ ਲਾਸ਼ਾਂ ਦੇਖ ਕੇ ਅੱਖਾਂ ਵਿਚ ਹੰਝੂ ਵਗ ਰਹੇ ਸੀ। ਘਟਨਾ ਨੂੰ ਅੰਜਾਮ ਸਵੇਰੇ ਦੇ ਸਮੇਂ ਦਿੱਤਾ ਗਿਆ ਪਰ ਬੱਚਿਆਂ ਦੇ ਸਕੂਲ ਜਾਣ ਦੇ ਦੌਰਾਨ ਪਤਾ ਲੱਗਿਆ।

........................

ਪਤੀ, ਸੱਸ ਤੇ ਜੇਠ 'ਤੇ ਕਤਲ ਦੇ ਦੋਸ਼ 'ਚ ਮਾਮਲਾ ਦਰਜ

ਡੀਐੱਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਭਰਾ ਗੁਰਵਿੰਦਰ ਸਿੰਘ ਦੇ ਬਿਆਨ ਕਲਮਬੱਧ ਕਰਦੇ ਹੋਏ ਥਾਣਾ ਸਦਰ ਵਿਚ ਪਲਵਿੰਦਰ ਕੌਰ ਦੇ ਪਤੀ ਪਰਮਜੀਤ ਸਿੰਘ, ਸੱਸ ਸੁਖਵੰਤ ਕੌਰ ਅਤੇ ਜੇਠ ਅਵਤਾਰ ਸਿੰਘ ਉਰਫ ਸੋਨੂੰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਸੱਸ ਤੇ ਜੇਠ ਦੇ ਖਿਲਾਫ ਸ਼ੱਕ ਦੇ ਤਹਿਤ ਪਰਚੇ ਵਿਚ ਸ਼ਾਮਲ ਕੀਤੇ ਗਏ ਹਨ।