ਸਟਾਫ ਰਿਪੋਰਟਰ, ਫਿਰੋਜ਼ਪੁਰ : ਥਾਣਾ ਘੱਲਖੁਰਦ ਅਧੀਨ ਆਉਂਦੇ ਪਿੰਡ ਢੀਂਡਸਾ ਵਿਖੇ ਇਕ ਮੋਟਰਸਾਈਕਲ ਸਵਾਰ ਤੋਂ 2 ਸਾਢੇ 11 ਹਜ਼ਾਰ ਰੁਪਏ ਖੋਹ ਕੇ ਫਰਾਰ ਹੋਏ ਕਾਰ ਸਵਾਰਾਂ ਨੂੰ ਪੁਲਿਸ ਨੇ ਗਿ੍ਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਖਮੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਉੱਗੋ ਕੇ ਨੇ ਦੱਸਿਆ ਕਿ ਉਹ ਬੀਤੀ 9 ਜੂਨ ਦੀ ਦੁਪਹਿਰ ਨੂੰ ਮੋਟਰਸਾਈਕਲ 'ਤੇ ਫਿਰੋਜ਼ਪੁਰ ਨੂੰ ਜਾ ਰਿਹਾ ਸੀ, ਜਦੋਂ ਉਹ ਪਿੰਡ ਢੀਂਡਸਾ ਕੋਲ ਪਹੁੰਚਿਆ ਤਾਂ ਮੁਲਜ਼ਮ ਜਸਦੀਪ ਸਿੰਘ ਉਰਫ ਜੱਸੀ ਵਾਸੀ ਸਮਾਲਸਰ ਜ਼ਿਲ੍ਹਾ ਮੋਗਾ ਅਤੇ ਮਿੱਠਣ ਉਰਫ ਨਿੱਕਾ ਵਾਸੀ ਹਸਨ ਭੱਟੀ ਜ਼ਿਲ੍ਹਾ ਫਰੀਦਕੋਟ ਜੋ ਮਾਰੂਤੀ ਕਾਰ 'ਤੇ ਆਏ ਤੇ ਜਿਨ੍ਹਾਂ ਨੇ ਉਸ ਦਾ ਮੋਟਰਸਾਈਕਲ ਰੁਕਵਾ ਕੇ ਉਸ ਦੇ ਕੁੜਤੇ ਦੀ ਜੇਬ ਵਿਚੋਂ ਝਪਟਾ ਮਾਰ ਕੇ ਸਾਢੇ 11 ਹਜ਼ਾਰ ਰੁਪਏ ਕੱਢ ਲਏ ਤੇ ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਨੂੰ ਗਿ੍ਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।