ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਮਿਡ ਡੇਅ ਮੀਲ ਕੁੱਕ ਯੂਨੀਅਨ ਇੰਟਕ ਦੀ ਇਕ ਆਊਟਡੋਰ ਰੈਲੀ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ ਦੇ ਬਾਜ਼ਾਰਾਂ ਵਿਚ ਲੰਘਦੇ ਹੋਏ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਦੇ ਸਾਹਮਣੇ ਆ ਕੇ ਖਤਮ ਹੋਈ। ਇਸ ਮੋਕੇ ਆਪਣੀਆਂ ਲਟਕਦੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕਰਦੇ ਹੋਏ ਸੈਂਟਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਰੈਲੀ ਦੀ ਅਗਵਾਈ ਪੰਜਾਬ ਇੰਟਕ ਦੇ ਜਨਰਲ ਸਕੱਤਰ ਬਲਵੀਰ ਸਿੰਘ ਸੰਧੂ, ਜਨਰਲ ਸਕੱਤਰ ਪੰਜਾਬ ਇੰਟਕ ਦਵਿੰਦਰ ਸਿੰਘ ਜੌੜਾ, ਆਲ ਇੰਡੀਆ ਯੂਥ ਇੰਟਕ ਦੇ ਜਨਰਲ ਸਕੱਤਰ ਪ੍ਰਵੀਨ ਸ਼ਰਮਾ, ਜ਼ਿਲ੍ਹਾ ਇੰਟਕ ਫਿਰੋਜ਼ਪੁਰ ਦੇ ਪ੍ਰਧਾਨ ਸੁਖਦੇਵ ਸਿੰਘ, ਮੀਤ ਪ੍ਰਧਾਨ ਪਰਮਜੀਤ ਕੌਰ ਨੂਰਪੁਰ ਸੇਠਾਂ, ਕੁਲਵਿੰਦਰ ਕੌਰ, ਜਸਵੀਰ ਕੌਰ, ਰਜਨੀ ਦੇਵੀ , ਸੂਬਾ ਜਨਰਲ ਸਕੱਤਰ ਪਰਮਜੀਤ ਕੌਰ ਸੈਂਦਾਂਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਮੋਗਾ ਕਮਲਜੀਤ ਕੌਰ, ਜ਼ਿਲ੍ਹਾ ਮੋਗਾ ਇੰਟਕ ਦੇ ਪ੍ਰਧਾਨ ਵਿਜੇ ਧੀਰ ਨੇ ਵੀ ਭਾਗ ਲਿਆ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਰਮਚੰਦ ਚਿੰਡਾਲੀਆ ਅਤੇ ਵਿਜੇ ਧੀਰ ਨੇ ਦੱਸਿਆ ਕਿ ਮਿਡ ਡੇ ਮੀਲ ਕੁੱਕ ਸਭ ਤੋਂ ਘੱਟ ਤਨਖਾਹ 'ਤੇ ਸਾਰਾ ਸਾਰਾ ਦਿਨ ਕੰਮ ਕਰਦੇ ਹਨ, ਇਨ੍ਹਾਂ ਦੀ ਤਨਖਾਹ ਵਿਚ ਵਾਧਾ ਕਰਨ ਲਈ ਸਰਕਾਰ ਭਰੋਸਾ ਦੇ ਦਿੰਦੀ ਹੈ, ਪਰ ਲਾਗੂ ਨਹੀਂ ਕਰਦੀ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੂੰ ਵੀ ਮੰਗ ਪੱਤਰਾਂ ਰਾਹੀਂ ਦੱਸਿਆ ਗਿਆ ਹੈ ਕਿ ਕਿਸੇ ਵੀ ਕੁੱਕ ਨੂੰ 30 ਸਤੰਬਰ ਤੋਂ ਪਹਿਲਾਂ ਨਾ ਹਟਾਇਆ ਜਾਵੇ, ਮਿਡ ਡੇ ਮੀਲ ਕੁੱਕ ਤੋਂ ਕੁੱਕ ਦਾ ਹੀ ਕੰਮ ਲਿਆ ਜਾਵੇ, ਕੁੱਕਾਂ ਨੂੰ ਦਸ ਛੁੱਟੀਆਂ ਅਚਨਚੇਤ ਦਿੱਤੀਆਂ ਜਾਣ, 18-40 ਸਾਲ ਤੱਕ ਦੇ ਕੁੱਕਾਂ ਨੂੰ ਪੈਨਸ਼ਨ ਸਕੀਮ ਦੇ ਤਹਿਤ ਬੀਮਾ ਕੀਤਾ ਜਾਵੇ ਅਤੇ ਹੋਰ ਮੰਗਾਂ ਵੀ ਸ਼ਾਮਲ ਹਨ। ਇਨ੍ਹਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਬੇਨਤੀਆਂ ਕੀਤੀਆਂ, ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ। ਮਈ 2020 ਤੋਂ ਲੈ ਕੇ ਮਿਡ ਡੇ ਮੀਲ ਕੁੱਕਾਂ ਦੇ ਸਿਰਫ 1700 ਰੁਪਏ ਮਾਣਭੱਤੇ ਵਿਚ ਵੀ ਵਾਰ ਵਾਰ ਦੇਰੀ ਕੀਤੀ ਜਾਂਦੀ ਹੈ, ਜਿਵੇਂ ਕਿ ਮਈ ਅਤੇ ਜੁਲਾਈ ਦੀ ਤਨਖਾਹ 3400 ਰੁਪਏ ਤੋਂ ਬਾਅਦ ਇਹੀ ਸਿਸਟਮ ਦੋ ਮਹੀਨੇ ਦੀ ਤਨਖਾਹ ਦੇਣ ਦਾ ਚਾਲੂ ਕੀਤਾ ਗਿਆ, ਇਸ ਵਿਚ ਵੀ ਸੁਧਾਰ ਲਿਆਂਦਾ ਜਾਵੇ। ਇਸ ਮੌਕੇ ਪਰਮਜੀਤ ਕੌਰ, ਕਮਲਜੀਤ ਕੌਰ, ਸੀਮਾ, ਊਸ਼ਾ ਰਾਣੀ, ਅਮਰਜੀਤ ਕੌਰ, ਹਰਬੰਸ ਕੌਰ, ਸੁਮਿੱਤਰਾ, ਸੁਖਵਿੰਦਰ ਕੌਰ, ਕਿਰਨਾ ਰਾਣੀ, ਮਨਜੀਤ ਕੌਰ, ਸਤਪਾਲ ਕੌਰ, ਪਰਮਜੀਤ ਕੌਰ, ਸਮਿਤਰੋ, ਅਮਨਦੀਪ ਕੌਰ, ਰਾਜ ਕੌਰ, ਕਮਲਜੀਤ ਕੌਰ ਆਦਿ ਹਾਜ਼ਰ ਸਨ।