ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰੁਣ ਸ਼ਰਮਾ ਨੇ ਦੱਸਿਆ ਪੰਜਾਬ ਵਿੱਚ ਬੇਰੋਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸਨ ਵੱਲੋਂ ਗਰੀਬ ਬੇਰੋਜਗਾਰ ਕਰਕੇ ਲੜਕੀਆਂ ਲਈ ਮੁਫਤ ਕੀਤਾ ਮੁਖੀ ਕੋਰਸ ਕਰਵਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਲੋਂ ਦਸਿਆ ਗਿਆ ਕਿ ਮਾਈਕਰੋਸੋਫਟ ਅਤੇ ਐੱਨਐੱਸਡੀਸੀ ਨੇ ਭਾਰਤ ਵਿਚ ਇਕ ਲੱਖ ਤੋਂ ਵੱਧ ਅੌਰਤਾਂ ਨੂੰ ਉਨਾਂ੍ਹ ਦੇ ਸਸ਼ਕਤੀਕਰਨ ਲਈ ਭਾਰਤ ਵਿਚ ਮਹਿਲਾ ਕਰਮਚਾਰੀਆਂ ਨੂੰ ਵਧਾਉਣ ਲਈ ਸਾਂਝੇਦਾਰੀ ਕੀਤੀ ਹੈ। ਉਨਾਂ੍ਹ ਦਸਿਆ ਕਿ ਇਸ ਲੜੀ ਦੇ ਤਹਿਤ ਪੰਜਾਬ ਹੁਨਰ ਵਿਕਾਸ ਮਿਸਨ ਦੂਆਰਾ ਅੌਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ 70 ਘੰਟੇ ਦਾ ਫਰੀ ਕੋਰਸ ਕਰਵਾਇਆ ਜਾਵੇਗਾ। ਕੋਰਸ ਚਾਰ ਖੇਤਰਾਂ ਵਿਚ ਫੋਕਸ ਕਰੇਗਾ, ਪਹਿਲਾ ਡਿਜੀਟਲ ਉਤਪਾਦਕਤਾ, ਦੂਜਾ ਅੰਗਰੇਜ਼ੀ, ਤੀਜ਼ਾ ਰੁਜਗਾਰ ਯੋਗਤਾ ਅਤੇ ਚੌਥਾ ਉਦਮਤਾ । ਇਸ ਕੋਰਸ ਨੂੰ ਕਰਨ ਲਈ ਲੜਕੀ/ਅੌਰਤ ਦੀ ਉਮਰ 18 ਤੋ 30 ਸਾਲ ਅਤੇ ਘਟੋ- ਘੱਟ ਅੱਠਵੀਂ ਪਾਸ ਹੋਣੀ ਚਾਹੀਦੀ ਹੈ। ਇਸ ਸਬੰਧੀ ਜਿਲਾ ਮੋਬਾਈਜੇਸ਼ਨ ਮੈਨੇਜਰ ਮਨਜੀਤ ਕੌਰ ਨਾਲ ਦਿੱਤੇ ਨੰਬਰ 917087059077 ਤੇ ਸੰਪਰਕ ਕਰਕੇ ਆਪਣੀ ਰਜਿਸਟੇ੍ਸ਼ਨ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਪੰਜਾਬ ਹੁਨਰ ਵਿਕਾਸ ਮਿਸ਼ਨ, ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਰਜਿਸਟੇ੍ਸਨ ਕੈਂਪ ਵੀ ਲਾਏ ਜਾ ਰਹੇ ਹਨ।