ਅੰਮਿ੍ਤ ਖਾਲਸਾ, ਅਬੋਹਰ : ਪੰਜਾਬੀ ਸੱਭਿਆਚਾਰਕ ਮੰਚ ਵੱਲੋਂ ਸ਼ਹਿਰ ਦੀਆਂ ਹੋਰ ਸੰਸਥਾਵਾਂ ਦੇ ਆਗੂਆਂ ਨਾਲ ਮੰਚ ਦੇ ਚੇਅਰਮੈਨ ਸਾਬਕਾ ਐੱਸਡੀਐੱਮ ਬੀ.ਐਲ ਸਿੱਕਾ ਦੀ ਯੋਗ ਅਗਵਾਈ 'ਚ ਸਥਾਨਕ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੂੰ ਸ਼ਹਿਰ ਦੀਆਂ ਸੱਮਸਿਆਵਾਂ ਦੇ ਹੱਲ ਬਾਬਤ ਮੰਗ ਪੱਤਰ ਸੋਪਿਆ। ਇਸ ਦੌਰਾਨ ਮੰਚ ਪ੍ਰਧਾਨ ਗੁਰਚਰਨ ਸਿੰਘ ਗਿੱਲ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਬੱਬੂ ਧਾਲੀਵਾਲ, ਐਡਵੋਕੇਟ ਤੇਜਿੰਦਰ ਸਿੰਘ ਖਾਲਸਾ, ਵਜਿੰਦਰ ਪਾਲ ਸਿੰਘ ਬਿਸ਼ਨੋਈ, ਨਵਦੀਪ ਸਿੰਘ ਕਲਸੀ, ਤਰਜਿੰਦਰ ਸ਼ਰਮਾ, ਰਾਜਿੰਦਰ ਕੰਬੋਜ, ਦੇਸ ਰਾਜ ਕੰਬੋਜ, ਗੰਗਾਧਰ ਬਾਂਸਲ ਆਦਿ ਵਿਸ਼ੇਸ ਤੌਰ 'ਤੇ ਹਾਜ਼ਰ ਸਨ। ਉਪ ਮੰਡਲ ਮੈਜਿਸਟਰੇਟ ਨੂੰ ਸੌਪੇਂ ਮੰਗ ਪੱਤਰ ਬਾਬਤ ਜਾਣਕਾਰੀ ਦਿੰਦੇ ਹੋਏ ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਸ਼ਹਿਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਜਦ ਕਿ ਸ਼ਹਿਰ ਵਿਚ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਸਕੂਲਾਂ ਦੇ ਆਲੇ ਦੁਆਲੇ ਵੀ ਪੁਲਿਸ ਗਸ਼ਤ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅੰਮਿ੍ਤ ਯੋਜਨਾ ਅਧੀਨ ਹੋਲੀ ਹੋਲੀ ਚੱਲ ਰਹੇ ਕੰਮ ਅਤੇ ਫੁੱਟਪਾਥਾਂ ਤੇ ਵੀ ਹੋਏ ਨਜਾਇਜ ਕਬਜੇ ਹਟਾਉਣ ਦੀ ਮੰਗ ਰੱਖੀ ਗਈ। ਜਿਸ ਉਪਰੰਤ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਸੁਰਖਿਆ ਮੱਦੇਨਜਰ ਡੀ.ਐਸ.ਪੀ ਅਬੋਹਰ ਅਤੇ ਨਜਾਇਜ਼ ਕਬਜੇ ਸੰਬੰਧੀ ਨਗਰ ਕੌਂਸਲ ਨੂੰ ਹੁਕਮ ਜਾਰੀ ਕਰਨ ਦਾ ਭਰੋਸਾ ਦਿੱਤਾ।