ਸਟਾਫ ਰਿਪੋਰਟਰ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਸੋਢੇਵਾਲਾ ਫਿਰੋਜ਼ਪੁਰ ਵਿਖੇ ਕਰਵਾਚੌਥ ਦੇ ਤਿਉਹਾਰ ਕਰਕੇ ਕਾਲਜ ਵਿਚ ਮਹਿੰਦੀ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਹੇਅਰ ਸਟਾਈਲ ਅਤੇ ਮੇਕਅੱਪ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਾਲਜ ਦੇ ਡਾਇਰੈਕਟਰ ਧਰਮਪਾਲ ਬਾਂਸਲ, ਕਿਰਨ ਬਾਂਸਲ (ਡਾਇਰੈਕਟਰ ਹਾਰਮਨੀ ਆਯੂਰਵੈਦਿਕ ਕਾਲਜ) ਪਿ੍ਰਯੰਕਾ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁਕਾਬਲੇ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ। ਇਸ ਪ੍ਰਤੀਯੋਗਤਾ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਮਹਿੰਦੀ ਦੇ ਮੁਕਾਬਲੇ ਵਿਚ ਅਮਨਪ੍ਰਰੀਤ, ਹੇਅਰ ਸਟਾਇਲ ਮੁਕਾਬਲੇ ਵਿਚ ਜੋਬਨ ਅਤੇ ਮੇਕਅੱਪ ਮੁਕਾਬਲੇ ਵਿਚ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਮੈਡਮ ਕਿਰਨ ਬਾਂਸਲ ਨੇ ਕਰਵਾ ਚੌਥ ਅਤੇ ਸੌਲਾ ਸ਼ਿੰਗਾਰ ਦਾ ਮਹੱਤਵ ਬਾਰੇ ਦੱਸਿਆ। ਇਸ ਮੌਕੇ ਕਾਲਜ ਦੇ ਪਿੰ੍ਸੀਪਲ ਡਾ. ਮਨਜੀਤ ਕੌਰ ਸਲਵਾਨ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਨਵਨੀਤ ਕੌਰ, ਜਸਮੀਤ ਕੌਰ, ਮਨਦੀਪ ਕੌਰ, ਪਰਮਿੰਦਰ ਕੌਰ, ਸੰਤੋਸ਼ ਰਾਣੀ, ਪ੍ਰਰੀਆ ਸ਼ਰਮਾ, ਕੁਲਜੀਤ ਕੌਰ, ਖੁਸ਼ਪਾਲ ਕੌਰ, ਰਮਨਦੀਪ ਕੌਰ, ਸਿਮਰਨ, ਅਮਨਦੀਪ, ਗੁਰਮੀਤ ਕੌਰ, ਸੰਦੀਪ ਕੌਰ, ਮਨਪ੍ਰਰੀਤ ਕੌਰ, ਸੰਗੀਤਾ ਹਾਂਡਾ, ਮਨਦੀਪ ਕੌਰ, ਸੰਗੀਤਾ, ਗੁਰਮੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ ਆਦਿ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।