ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਫੈਸੀਲੇਟਰ ਯੂਨੀਅਨ ਫਾਜ਼ਿਲਕਾ ਏਟਕ ਦੀ ਅਹਿਮ ਮੀਟਿੰਗ ਵਿਧਾਇਕ ਰਾਜਾ ਵੜਿੰਗ ਨਾਲ ਜਲਾਲਾਬਾਦ ਵਿਖੇ ਹੋਈ ਜਿਸ 'ਚ ਸਿਵਲ ਸਰਜਨ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਤੇ ਯੂਨੀਅਨ ਦੀ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਦੁਰਗੋ ਬਾਈ ਨੇ ਕਿਹਾ ਕਿ ਉਨ੍ਹਾਂ ਨੇ ਰਾਜਾ ਵੜਿੰਗ ਨੂੰ ਸਿਵਲ ਸਰਜਨ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਕਿਹਾ ਅਤੇ ਯੂਨੀਅਨ ਦੀ ਕੁਝ ਮੰਗਾਂ ਸਬੰਧੀ ਵੜਿੰਗ ਨੂੰ ਮੰਗ ਪੱਤਰ ਦਿੱਤਾ ਗਿਆ। ਦੁਰਗੋ ਬਾਈ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਸਮੂਹ ਆਸ਼ਾ ਵਰਕਰਾਂ ਬਿਨਾਂ ਤਨਖਾਹਾਂ ਤੋਂ ਗੁਜ਼ਾਰਾਂ ਕਰਦਿੰਆ ਹਨ। ਇਸ ਸਬੰਧ ਦੇ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ, ਇਸ ਮਸਲੇ ਦਾ ਹੱਲ ਕਰਨਾ ਸਾਡਾ ਫਰਜ਼ ਹੈ।ਇਸ ਮੌਕੇ ਫਾਜ਼ਿਲਕਾ ਦੇ ਸਿਵਲ ਸਰਜਨ ਦਲੇਰ ਸਿੰਘ ਮੁਲਤਾਨੀ ਵੱਲੋਂ ਬੋਲੀ ਗਈ ਮਾੜੀ ਸ਼ਬਦਵਾਲੀ ਦਾ ਜ਼ਿਕਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਕੇਸ ਦੀ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਦੁਰਗੋ ਬਾਈ, ਮੀਤ ਪ੍ਰਧਾਨ ਹਰਭਜਨ ਕੌਰ, ਬਲਾਕ ਪ੍ਰਧਾਨ ਸਵਰਨ ਕੌਰ, ਸੁਮਿਤਰਾ ਦੇਵੀ, ਜਗਵਿੰਦਰ ਕੌਰ, ਸੁਸ਼ਮਾ ਰਾਣੀ, ਸੁਮਨਦੀਪ ਕੌਰ, ਸਲਵਿੰਦਰ ਕੌਰ, ਸ਼ਿਮਲਾ ਰਾਣੀ ਆਦਿ ਹਾਜ਼ਰ ਸਨ।