ਸੁਖਚੈਨ ਸਿੰਘ ਚੰਦੜ, ਮੁੱਦਕੀ : ਸਮਾਜ ਸੇਵਾ ਨੂੰ ਸਮਰਪਿਤ ਸ਼ੇਰ ਏ ਪੰਜਾਬ ਯੂਥ ਕਲੱਬ ਮੁੱਦਕੀ ਜੋ ਕਿ ਸੰਨ 1993 ਤੋਂ ਲੋਕ ਭਲਾਈ ਕਲੱਬ ਮੁੱਦਕੀ ਜੋ ਕਿ ਸੰਨ 1993 ਤੋਂ ਲੋਕ ਭਲਾਈ ਸੇਵਾਵਾਂ ਨਿਭਾ ਰਿਹਾ ਹੈ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਪੱਪੂ ਦੀ ਪ੍ਰਧਾਨਗੀ ਵਿਚ ਬਾਬਾ ਦੈੜ ਪੀਰ ਦੇ ਪਾਵਨ ਅਸਥਾਨ ਉਪਰ ਹੋਈ। ਮੀਟਿੰਗ ਵਿਚ ਅਸਥਾਨ ਦੇ ਮੁੱਖ ਸੇਵਾਦਾਰ ਚੰਦ ਸਿੰਘ ਗਿੱਲ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਕਲੱਬ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਵਿਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਜਗਜੀਤ ਸਿੰਘ ਬਰਾੜ ਨੂੰ ਸ਼ੇਰ ਏ ਪੰਜਾਬ ਯੂਥ ਕਲੱਬ ਮੁੱਦਕੀ ਦਾ ਪ੍ਰਧਾਨ ਚੁਣਿਆ ਗਿਆ। ਇਸੇ ਤਰਾਂ੍ਹ ਹੀ ਸਿਮਰਨਜੀਤ ਸਿੰਘ ਸਿੰਮਾ ਬਰਾੜ ਨੂੰ ਮੀਤ ਪ੍ਰਧਾਨ, ਗੁਰਨਾਮ ਸਿੰਘ ਸਿੱਧੂ ਨੂੰ ਸਕੱਤਰ, ਜਸਵਿੰਦਰ ਸਿੰਘ ਬੱਬੂ ਭੈਲ ਨੂੰ ਖਜ਼ਾਨਚੀ ਅਤੇ ਇੰਦਰਜੀਤ ਸਿੰਘ ਵੜਿੰਗ ਨੂੰ ਵਿੱਤ ਸਕੱਤਰ ਬਣਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਣਬੀਰ ਸਿੰਘ ਬਰਾੜ, ਜਤਿੰਦਰ ਸਿੰਘ ਘਾਲ੍ਹੀ, ਗੁਰਾ ਸਿੰਘ ਗਿੱਲ ਤੋਂ ਇਲਾਵਾ ਗੁਰਸੇਵਕ ਸਿੰਘ ਰੋਸਾ, ਭੁਪਿੰਦਰ ਸਿੰਘ ਭਿੰਦਾ, ਮਹਿੰਦਰ ਸਿੰਘ ਸਿੱਧੂ, ਇਕਬਾਲ ਸਿੰਘ ਰੋਸਾ, ਪਵਿੱਤਰ ਸਿੰਘ ਭੈਲ ਆਦਿ ਕਲੱਬ ਮੈਂਬਰ ਤੇ ਪਤਵੰਤੇ ਹਾਜ਼ਰ ਸਨ। ਨਵੇਂ ਚੁਣੇ ਗਏ ਪ੍ਰਧਾਨ ਬੋਬੀ ਬਰਾੜ ਅਤੇ ਮੈਂਬਰਾਂ ਨੇ ਦੱਸਿਆ ਕਿ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ 5 ਸਤੰਬਰ ਨੂੰ ਬਾਬਾ ਦੈੜ ਪੀਰ ਯਾਦਗਾਰੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।