ਸਟਾਫ ਰਿਪੋਰਟਰ, ਫਿਰੋਜ਼ਪੁਰ : ਪਨਬੱਸ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਇਕ ਪ੍ਰਰੈਸ ਬਿਆਨ ਜਾਰੀ ਕਰਦਿਆਂ ਪਨਬੱਸ ਦੀ ਸੂਬਾ ਕਮੇਟੀ ਨੇ ਦੱਸਿਆ ਕਿ ਇਕ ਵਾਰ ਫਿਰ ਤੋਂ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਧਿਕਾਰੀਆਂ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਪਨਬੱਸ ਮੁਲਾਜ਼ਮਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਰੱਖੀ ਹੜਤਾਲ ਤੇ ਮੁੱਖ ਮੰਤਰੀ ਦੇ ਿਘਰਾਓ ਨੂੰ ਤਨਖ਼ਾਹ ਵਾਧੇ ਦੇ ਦਿੱਤੇ ਭਰੋਸੇ ਤੇ ਪੋਸਟਪੌਨ ਕੀਤਾ ਗਿਆ ਸੀ ਜੋ ਕਿ ਸਰਕਾਰ ਵੱਲੋਂ ਪਨਬੱਸ ਦੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ 27 ਅਗਸਤ 2019 ਨੂੰ ਪਾਸ ਤਾਂ ਕਰ ਦਿੱਤੀ ਗਈ ਪਰ ਹੁਣ ਤਕ ਲਾਗੂ ਨਹੀਂ ਕੀਤੀ ਜਾ ਰਹੀ। ਆਗੂਆਂ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਵੱਲੋਂ ਵੀ ਵਾਰ ਵਾਰ ਤਨਖ਼ਾਹ ਦੇ ਵਾਧੇ ਦੀ ਗੱਲ ਕੀਤੀ ਜਾਂਦੀ ਸੀ, ਪਰ ਹਰ ਮੀਟਿੰਗ ਵਿਚ ਨਵੇਂ ਠੇਕੇਦਾਰ ਨੂੰ ਲਿਆਉਣ ਦੀ ਗੱਲ ਕੀਤੀ ਜਾਂਦੀ ਸੀ ਜਦੋਂ ਯੂਨੀਅਨ ਵੱਲੋਂ ਪਹਿਲਾਂ ਆਪਣੀਆ ਮੰਗਾਂ ਦਾ ਹੱਲ ਕਰਨ ਲਈ ਕਿਹਾ ਗਿਆ ਤਾ ਮੰਤਰੀ ਵੱਲੋਂ ਮੀਟਿੰਗ ਵੀ ਨਹੀਂ ਬੁਲਾਈ ਗਈ ਤੇ ਨਾਂ ਹੀ ਕੋਈ ਹੱਲ ਕੀਤਾ ਗਿਆ। ਅਧਿਕਾਰੀਆਂ ਵੱਲੋਂ ਵੀ ਵਧੀ ਤਨਖ਼ਾਹ 2500 ਰੁਪਏ ਲਾਗੂ ਕਰਨ ਦੀ ਚਿੱਠੀ ਨਵੇਂ ਠੇਕੇਦਾਰ ਨੂੰ ਲਿਆਉਣ ਕਾਰਨ ਲਈ ਹੀ ਰੋਕੀ ਜਾ ਰਹੀ ਹੈ। ਯੂਨੀਅਨ ਵੱਲੋਂ ਵਾਰ ਵਾਰ ਠੇਕੇਦਾਰ ਦੀਆਂ ਗਲਤ ਕੰਡੀਸ਼ਨਾਂ ਕਰਕੇ ਵਰਕਰਾਂ ਦੀ ਲੁੱਟ ਦਾ ਵੇਰਵਾ ਦਿੱਤਾ ਜਾ ਰਿਹਾ ਹੈ, ਪਰ ਅਧਿਕਾਰੀਆਂ ਤੇ ਸਰਕਾਰ ਨਾ ਤਾਂ ਤਨਖ਼ਾਹ ਵਾਧੇ ਦੀ ਚਿੱਠੀ ਕੱਢਣ ਲਈ ਤਿਆਰ ਹਨ ਤੇ ਨਾ ਹੀ ਠੇਕੇਦਾਰ ਦੀਆਂ ਕਡੀਸ਼ਨਾਂ ਵਿਚ ਸੋਧ ਕਰਨ ਲਈ ਤਿਆਰ ਹਨ। ਇਸ ਮੌਕੇ ਸਰਪ੍ਰਸਤ ਕਮਲ ਕੁਮਾਰ, ਚੈਅਰਮੈਨ ਸਲਵਿੰਦਰ ਸਿੰਘ, ਜਰਨਲ ਸਕੱਤਰ ਬਲਜੀਤ ਸਿੰਘ ਗਿੱਲ, ਕੈਸ਼ੀਅਰ ਬਲਜਿੰਦਰ ਸਿੰਘ, ਮੀਤ ਪ੍ਰਧਾਨ ਸਤਨਾਮ ਸਿੰਘ, ਜੁਆਇੰਟ ਸਕੱਤਰ ਜਲੋਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਵਧੀ ਤਨਖ਼ਾਹ ਮਿਤੀ 25 ਸਤੰਬਰ ਤਕ ਲਾਗੂ ਕਰਨ ਦੀ ਚਿੱਠੀ ਨਾ ਕੱਢੀ ਤਾਂ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਮੁੱਅਤਲ ਕੀਤੀ ਹੜਤਾਲ ਅਤੇ ਮੁੱਖ ਮੰਤਰੀ ਨੂੰ ਘੇਰਨ ਦਾ ਪ੍ਰਰੋਗਰਾਮ ਬਿਨਾ ਕਿਸੇ ਨੋਟਿਸ ਦਿੱਤੇ ਕਿਸੇ ਵੀ ਸਮੇਂ ਕੀਤਾ ਜਾਵੇਗਾ, ਜਿਸ ਦੇ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਦੀ ਹੋਵੇਗੀ।