ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਪੰਜਾਬ ਪੱਧਰੀ ਮੀਟਿੰਗ ਜਲੰਧਰ ਵਿਖੇ ਹੋਈ। ਜਿਸ ਵਿਚ ਪੰਜਾਬ ਦੇ 18 ਤੋਂ ਪਨਬੱਸ ਦੇ ਪ੍ਰਧਾਨ, ਸੈਕਟਰੀ ਤੇ ਸਟੇਟ ਕਮੇਟੀ ਨੇ ਭਾਗ ਲਿਆ। ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੈਕਟਰੀ ਬਲਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ ਆਪਣੀਆਂ ਮੰਗ ਦੇ ਸਬੰਧ ਵਿਚ ਟਰਾਂਸਪੋਰਟ ਮੰਤਰੀ ਨਾਲ ਚਾਰ ਮੀਟਿੰਗਾਂ ਕਰ ਚੁੱਕੇ ਹਨ, ਪਰ ਉਨ੍ਹਾਂ ਦੀਆਂ ਮੰਗਾਂ ਕੰਟਰੈਕਟ ਕਾਮਿਆਂ ਨੂੰ ਪੱਕੇ ਕਰਨ, ਆਊਟ ਸੋਰਸ ਕਾਮਿਆਂ ਨੂੰ ਠੇਕੇਦਾਰ ਬਾਹਰ ਕਰਕੇ ਕੰਟਰੈਕਟ ਤੇ ਕਰਨਾ, ਤਨਖਾਹ ਵਿਚ ਵਾਧਾ ਕਰਨ, ਰਿਪੋਰਟਾਂ ਦੀਆਂ ਕੰਡੀਸ਼ਨਾਂ ਖਤਮ ਕਰਕੇ ਵਰਕਰ ਬਹਾਲ ਕਰਨ ਦਾ ਹੱਲ ਕਰਨ ਤੋਂ ਇਹ ਕਹਿ ਕੇ ਟਾਲ ਮਟੋਲ ਕਰ ਰਹੇ ਹਨ ਕਿ ਸਰਕਾਰ ਦਾ ਪੱਧਰ ਦਾ ਫੈਸਲਾ ਹੈ। ਯੂਨੀਅਨ ਵੱਲਂੋਂ ਟਰਾਂਸਪੋਰਟ ਮੰਤਰੀ ਤੇ ਅਫਸਰਾਂ ਦੀ ਬੇਰੁਖੀ ਕਾਰਨ ਅੱਜ ਦੀ ਮੀਟਿੰਗ ਵਿਚ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। 22 ਜੁਲਾਈ ਨੂੰ 18 ਡਿਪੂਆਂ ਅੱਗੇ ਗੇਟ ਰੈਲੀਆਂ, 2 ਅਗਸਤ ਨੂੰ ਜਲੰਧਰ, ਅੰਮਿ੍ਤਸਰ, ਲੁਧਿਆਣੇ ਸਰਕਾਰ ਦੇ ਪੁਤਲੇ ਫੂਕਣ ਸਮੇਤ ਪੂਰੇ ਪੰਜਾਬ ਅੰਦਰ ਬੱਸਾਂ ਜਿਥੇ ਹਨ, ਉਥੇ ਹੀ ਿ14 ਤੋਂ 16 ਅਗਸਤ 2019 ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਪਹਿਲੇ ਦਿਨ ਬੱਸ ਸਟੈਂਡਾਂ ਤੇ ਧਰਨੇ, ਦੂਜੇ ਦਿਨ 15 ਅਗਸਤ ਨੂੰ ਪੂਰੇ ਪੰਜਾਬ ਅੰਦਰ ਗੁਲਾਮੀ ਦਿਵਸ ਮਨਾਉਣ ਤੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਦਾ ਵਿਰੋਧ ਕਰਨ ਤੇ ਪੰਜਾਬ ਵਿਚ ਧਰਨੇ ਦੇਣ ਦਾ ਪ੍ਰਰੋਗਰਾਮ ਹੈ। ਮੀਟਿੰਗ ਵਿਚ ਸਰਪ੍ਰਸਤ ਕਮਲ ਕੁਮਾਰ, ਚੇਅਰਮੈਨ ਸਲਵਿੰਦਰ ਸਿੰਘ, ਉਪ ਚੇਅਰਮੈਨ ਬਲਵਿੰਦਰ ਸਿੰਘ, ਮੁੱਖ ਸਲਾਹਕਾਰ ਪਰਮਜੀਤ ਸਿੰਘ ਕੋਹਾੜ, ਮੀਤ ਪ੍ਰਧਾਨ ਜੋਧ ਸਿੰਘ, ਸਤਨਾਮ ਸਿੰਘ, ਬਲਜਿੰਦਰ ਸਿੰਘ, ਜਲੋਰ ਸਿੰਘ ਗਿੱਲ, ਕੁਲਵਿੰਦਰ ਸਿੰਘ, ਜੋਗਿੰਦਰਪਾਲ ਲਵਲੀ ਕੈਸ਼ੀਅਰ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ ਰੋੜੀ, ਰਾਮ ਦਿਆਲ, ਅਮਨਦੀਪ ਸਿੰਘ, ਅਜੀਤ ਸਿੰਘ, ਸਤਨਾਮ ਸਿੰਘ, ਗੁਰਪ੍ਰਰੀਤ ਸਿੰਘ, ਜਸਵੰਤ ਸਿੰਘ, ਜਸਵੀਰ ਸਿੰਘ ਸਮੇਤ 18 ਡਿਪੂ ਪ੍ਰਧਾਨ, ਸੈਕਟਰੀ ਤੇ ਵਰਕਰ ਹਾਜ਼ਰ ਸਨ।