ਅੰਗਰੇਜ਼ ਭੁੱਲਰ, ਫਿਰੋਜ਼ਪੁਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਪੂਰਨ ਸਿੰਘ ਮੱਲ ਦੀ ਪ੍ਰਧਾਨਗੀ ਹੇਠ ਪਿੰਡ ਦੁਲਚੀ ਕੇ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਬਲਾਕ ਪ੍ਰਧਾਨ ਪੂਰਨ ਸਿੰਘ ਮੱਲ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਧੱਕੇਸ਼ਾਹੀ ਕੀਤੀ ਸੀ ਤੇ ਹੁਣ ਨੌਜਵਾਨਾਂ ਦੇ ਭਵਿੱਖ ਨਾਲ ਖੇਡਦੇ ਹੋਏ ਮੋਦੀ ਸਰਕਾਰ ਵੱਲੋਂ ਅਗਨੀਪਥ ਅਜਿਹੀ ਘਾਤਕ ਯੋਜਨਾ ਲਿਆਂਦੀ ਜਾ ਰਹੀ ਹੈ, ਜੋ ਸਰਾਸਰ ਧੱਕੇਸ਼ਾਹੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ ਤੇ ਨੌਜਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਾਂ। ਮੀਟਿੰਗ ਦੌਰਾਨ ਬਲਾਕ ਪ੍ਰਧਾਨ ਵੱਲੋਂ ਪਿੰਡ ਵਿਚ ਬੂਟੇ ਲਾਉਣ ਦੀ ਯੋਜਨਾ ਬਣਾਈ ਗਈ। ਇਸ ਤਹਿਤ ਗੁਰਦੁਆਰਾ ਸਾਹਿਬ ਵਿਖੇ ਬੂਟੇ ਲਗਾ ਕੇ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਉਨਾਂ੍ਹ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੀ ਇਹ ਪਹਿਲੀ ਯੋਜਨਾ ਹੈ। ਇਸ ਮੌਕੇ ਹਾਜ਼ਰ ਜਥੇਬੰਦੀ ਆਗੂਆਂ ਨੇ ਕਿਹਾ ਕਿ ਹਰ ਪਿੰਡ ਨੂੰ ਅਪੀਲ ਕੀਤੀ ਜਾਵੇਗੀ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਕਿ ਸਾਡਾ ਆਉਣ ਵਾਲੇ ਭਵਿੱਖ ਵਿਚ ਤਾਪਮਾਨ ਤੇ ਬਾਰਿਸ਼ਾਂ ਦਾ ਸਹੀ ਸਮਾਂਤਰ ਹੋ ਸਕੇ। ਇਸ ਮੌਕੇ ਗੁਰਦੇਵ ਸਿੰਘ ਨਾਗਪਾਲ, ਕੁਲਦੀਪ ਸਿੰਘ, ਦਵਿੰਦਰ ਨੰਦਾ, ਸਰਬਜੀਤ ਨੰਦਾ, ਬਚਿੱਤਰ ਸਿੰਘ, ਭੁਪਿੰਦਰ ਨੰਦਾ, ਸਨਦੀਪ ਨੰਦਾ, ਅਮਰੀਕ ਨਾਗਪਾਲ, ਹਰਜੀਤ ਮੱਲ, ਜਗਮੀਤ ਮੱਲ, ਅੰਮਿ੍ਤਪਾਲ ਮੱਲ, ਨਿਰਮਲ ਮੱਲ, ਤਜਿੰਦਰ ਵਿਰਕ, ਹਰਦਿਆਲ ਵਿਰਕ, ਸਰਬਜੀਤ ਥਿੰਦ, ਲਵਪ੍ਰਰੀਤ ਨਾਗਪਾਲ, ਮਨਜੀਤ ਨਾਗਪਾਲ, ਮਨਿੰਦਰ ਆਦਿ ਹਾਜ਼ਰ ਸਨ।