ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਪ੍ਰਧਾਨਗੀ ਹੇਠ ਬਸਤੀ ਧੱਲੇ ਕੇ ਵਿਖੇ ਹੋਈ। ਇਸ ਵਿਚ ਕੁਲਵੰਤ ਸਿੰਘ ਜ਼ਿਲ੍ਹਾ ਸਕੱਤਰ, ਕਿਰਪਾਲ ਸਿੰਘ ਚੂਚਕ ਵਿੰਡ, ਮਹਿੰਦਰ ਸਿੰਘ ਗਿੱਲ ਬਲਾਕ ਪ੍ਰਧਾਨ ਘੱਲ ਖੁਰਦ, ਿਛੰਦਾ ਬੋਪਾਰਾਏ, ਗੁਰਦਿਆਲ ਸਿੰਘ ਫਿਰੋਜ਼ਸ਼ਾਹ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿਚ ਬਸਤੀ ਧੱਲੇ ਕੇ ਦੀ ਇਕਾਈ ਦਾ ਗਠਨ ਕੀਤਾ ਗਿਆ। ਯੂਨੀਅਨ ਦੇ ਨਵੇਂ ਬਣੇ ਵਰਕਰਾਂ ਨੂੰ ਯੂਨੀਅਨ ਦੇ ਅਸੂਲਾਂ ਅਤੇ ਪਿਛਲੇ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ। ਕਿਸਾਨ ਆਗੂ ਸਵਰਗਵਾਸੀ ਹਰਦਿਆਲ ਸਿੰਘ ਦੇ ਬੇਟੇ ਨੂੰ ਇਕਾਈ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ ਅਤੇ ਚਮਕੌਰ ਸਿੰਘ ਜੌਹਲ ਜਨਰਲ ਸਕੱਤਰ, ਬਲਬੀਰ ਸਿੰਘ ਜੌਹਲ ਪ੍ਰਰੈੱਸ ਸਕੱਤਰ, ਜਸਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਮੀਤ ਪ੍ਰਧਾਨ, ਨਿਰਮਲ ਸਿੰਘ, ਪ੍ਰਦੀਪ ਸਿੰਘ ਜੌਹਲ ਮੀਤ ਪ੍ਰਧਾਨ, ਦਵਿੰਦਰ ਕੁਮਾਰ ਸੰਗਠਨ ਸਕੱਤਰ, ਗੁਰਨੈਬ ਸਿੰਘ ਵਿੱਤ ਸਕੱਤਰ, ਦਿਲਪ੍ਰਰੀਤ ਸਿੰਘ ਮੈਂਬਰ, ਮਨਿੰਦਰ ਸਿੰਘ ਮੈਂਬਰ, ਸਤਨਾਮ ਸਿੰਘ ਮੈਂਬਰ, ਰਣਜੀਤ ਸਿੰਘ ਮੈਂਬਰ ਬਣਾਇਆ ਗਿਆ। ਚੁਣੇ ਗਏ ਨਵੇਂ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਕਿਹਾ ਕਿ ਉਹ ਜਥੇਬੰਦੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਕਿਸਾਨੀ ਮੰਗਾਂ ਅਤੇ ਸੰਘਰਸ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣਗੇ। ਇਸ ਮੌਕੇ ਰਾਮ ਸਿੰਘ, ਮਹਾਸਾ ਸਿੰਘ, ਦਰਬਾਰਾ ਸਿੰਘ, ਮੁਖਤਿਆਰ ਸਿੰਘ, ਚਾਨਣ ਸਿੰਘ ਤੇ ਅਜੀਤ ਸਿੰਘ ਆਦਿ ਹਾਜ਼ਰ ਸਨ।