ਜਗਵੰਤ ਸਿੰਘ ਮੱਲ੍ਹੀ, ਮਖੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਨੂੰ ਗਰੁੱਪ ਨਾਲੋਂ ਵੱਖ ਹੋਏ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਅਤੇ ਕਾਬਲ ਸਿਘ ਲਖਨਪਾਲ ਵੱਲੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਗਰੁੱਪ ਨੂੰ ਮਾਲਵੇ 'ਚ ਸਥਾਪਿਤ ਕਰਨ ਲਈ ਸਰਗਰਮੀਆਂ ਵਿੱਢ ਦਿੱਤੀਆਂ ਗਈ ਆਂ ਹਨ। ਇਸੇ ਲੜੀ 'ਚ ਉਨ੍ਹਾਂ ਪੰਨੂੰ ਗਰੁੱਪ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਭੋਲਾ ਨੂੰ ਆਪਣੇ ਨਾਲ ਜੋੜਕੇ ਕੋਟਬੁੱਢਾ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਵਜੋਂ ਨਿਯੁਕਤੀ ਦਿੱਤੀ। ਆਗੂਆਂ ਵੱਲੋਂ ਅਰਾਈਆਂਵਾਲਾ ਅਤੇ ਖਡੂਰ ਪਿੰਡਾਂ 'ਚ ਨਵੀਆਂ ਇਕਾਈਆਂ ਦੇ ਗਠਨ ਦਾ ਐਲਾਨ ਵੀ ਕੀਤਾ। ਕਿਸਾਨ ਆਗੂਆਂ ਨੇ ਬੰਗਾਲੀ ਵਾਲੇ ਪੁਲ ਤੋਂ ਲੈ ਕੇ ਬਹਿਕਾਂ ਤਕ ਨਿੱਤ ਹੁੰਦੇ ਹਾਦਸਿਆਂ 'ਤੇ ਫਿਕਰਮੰਦੀ ਜ਼ਾਹਰ ਕਰਦਿਆਂ ਆਖਿਆ ਕਿ ਆਵਾਜਾਈ ਪੁਲਿਸ ਪ੍ਰਬੰਧ ਦੇਖਣ ਵਾਲੇ ਅਧਿਕਾਰੀ ਨੀਂਦ ਕੁੰਭਕਰਨੀ ਨੀਂਦ 'ਚੋਂ ਜਾਗਣ। ਉਨ੍ਹਾਂ ਹਫਤੇ ਦੌਰਾਨ ਮਖੂ ਇਲਾਕੇ 'ਚ ਹੋਈ ਵੱਖ ਵੱਖ ਹਾਦਸਿਆਂ 'ਚ ਪੰਜ ਵਿਅਕਤੀਆਂ ਦੀ ਮੌਤ ਨੂੰ ਵੀ ਟ੍ਰੈਫਿਕ ਪੁਲਿਸ ਦੀ ਨਾਲਾਇਕੀ ਦੱਸਿਆ। ਕਿਸਾਨੀ ਮੁੱਦਿਆਂ 'ਤੇ ਚਰਚਾ ਕਰਦਿਆਂ ਆਗੂਆਂ ਨੇ ਕਿਹਾ ਕਿ ਝੋਨੇ ਤੇ ਬਾਸਮਤੀ ਦੀ ਆਮਦ ਜ਼ੋਰਾਂ 'ਤੇ ਹੈ। ਇਸ ਲਈ ਬਰਸਾਤਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਨੂੰ ਦੇਖਦਿਆਂ ਖਰੀਦ ਏਜੰਸੀਆਂ ਨਮੀਂ 'ਚ ਿਢੱਲ ਦੇ ਕੇ 22 ਪ੍ਰਤੀਸ਼ਤ ਨਮੀਂ ਵਾਲਾ ਝੋਨਾ 8 ਪ੍ਰਤੀਸ਼ਤ ਦਾਗੀ ਦਾਣੇ ਦੇ ਮਿਆਰ ਅਨੁਸਾਰ ਖਰੀਦਣ। ਇਸ ਮੌਕੇ ਰਾਜਬੀਰ ਸਿੰਘ ਖਡੂਰ, ਸੁਖਦੇਵ ਸਿੰਘ ਅਰਾਈਆਂਵਾਲਾ, ਜੱਗਾ ਸਿੰਘ, ਬਾਜ ਸਿੰਘ ਲੰਗਲ, ਬਲਵਿੰਦਰ ਸਿੰਘ, ਜਸਬੀਰ ਸਿੰਘ ਮਰਹਾਣਾ ਆਦਿ ਵੀ ਹਾਜ਼ਰ ਸਨ।