ਪੱਤਰ ਪ੍ਰਰੇਰਕ, ਗੋਲੂ ਕਾ ਮੋੜ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਜ਼ੋਨ ਗੁਰੂਹਰਸਹਾਏ ਦੇ ਪਿੰਡਾਂ ਦੇ ਕਿਸਾਨ ਆਗੂਆਂ ਦੀ ਮਹੀਨਾਵਾਰੀ ਮੀਟਿੰਗ ਗੁਰਦੁਆਰਾ ਸੰਗਤਸਰ ਮਾਦੀ ਕੇ ਵਿਖੇ ਹੋਈ। ਮੀਟਿੰਗ ਵਿਚ ਕੀਤੇ ਫ਼ੈਸਲਿਆਂ ਸਬੰਧੀ ਧਰਮ ਸਿੰਘ ਸਿੱਧੂ ਜ਼ੋਨ ਪ੍ਰਧਾਨ, ਮੰਗਲ ਸਿੰਘ ਗੁੱਦੜ ਢੰਡੀ ਤੇ ਸੁਖਵੰਤ ਸਿੰਘ ਮਾਦੀ ਕੇ ਨੇ ਦੱਸਿਆ ਕਿ ਜਦ ਤਕ ਪੰਜਾਬ ਸਰਕਾਰ ਬਿਜਲੀ ਦੇ ਰੇਟ ਘਟਾ ਕੇ 1 ਰੁਪਏ ਪ੍ਰਤੀ ਯੂਨਿਟ ਨਹੀਂ ਕਰਦੀ, 2003 ਐਕਟ ਰਾਹੀਂ ਪਾਏ ਜਾ ਰਹੇ ਹੱਦੋਂ ਵੱਧ ਜੁਰਮਾਨੇ ਨਹੀਂ ਘਟਾਉਂਦੀ, 200 ਯੂਨਿਟ ਬਿਜਲੀ ਮਾਫ਼ ਬਿਨਾ ਜਾਤ-ਪਾਤ ਦੇ ਸਾਰੇ ਗ਼ਰੀਬਾਂ ਨੂੰ ਮਾਫ਼ ਨਹੀਂ ਕਰਦੀ ਤਦ ਤੱਕ ਜਥੇਬੰਦੀ ਵਲੋਂ ਪਿੰਡ 'ਚ ਆਉਣ ਵਾਲੀਆਂ ਛਾਪੇਮਾਰ ਟੀਮਾਂ ਦਾ ਸ਼ਾਤਮਈ ਵਿਰੋਧ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਬਿਜਲੀ ਬਿੱਲਾਂ ਤੇ ਬੇਲੋੜੇ ਟੈਕਸ ਤੇ ਸਰਚਾਰਜ ਲਗਾ ਕੇ 8, 9 ਰੁਪਏ ਪ੍ਰਤੀ ਯੂਨਿਟ ਬਿਜਲੀ ਕਰ ਦਿੱਤੀ ਹੈ ਜੋ ਕਿਸਾਨਾਂ ਤੇ ਮਜ਼ਦੂਰਾਂ ਦੇ ਵਸੋਂ ਬਾਹਰ ਗੱਲ ਹੈ ਬੇਸ਼ੱਕ ਜਥੇਬੰਦੀ ਬਿਜਲੀ ਚੋਰੀ ਦੇ ਹੱਕ 'ਚ ਕਦੇ ਨਹੀਂ ਖੜ੍ਹੇਗੀ। ਇਸ ਮੌਕੇ ਫੁੰਮਣ ਸਿੰਘ ਰਾਉਕੇ, ਮੇਜਰ ਸਿੰਘ, ਅਵਤਾਰ ਸਿੰਘ, ਪ੍ਰਰੀਤਮ ਸਿੰਘ, ਪ੍ਰਰੀਤਮ ਸਿੰਘ ਬੁਲਾ ਰਾਏ, ਅੰਗਰੇਜ਼ ਸਿੰਘ, ਗੁਰਮੇਲ ਸਿੰਘ, ਗੁਰਬਖ਼ਸ਼ ਸਿੰਘ ਬੁੱਢੇ ਸ਼ਾਹ, ਬੋਹੜ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।