ਜਗਵੰਤ ਸਿੰਘ ਮੱਲ੍ਹੀ, ਮਖੂ : ਬਿਜਲੀਘਰ ਤੋਂ ਲੈ ਕੇ ਧੱਕਾ ਬਸਤੀ ਤੱਕ ਨੈਸ਼ਨਲ ਹਾਈਵੇ-54 ਦੀ ਮੰਦੀ ਹਾਲਤ ਦੇਖ ਕੇ ਇੰਝ ਲੱਗਦਾ ਹੈ, ਜਿਵੇਂ ਇਹ ਇਲਾਕਾ ਦੇਸ਼ ਦਾ ਹਿੱਸਾ ਹੀ ਨਹੀਂ। ਬਿਨਾਂ ਦਸਤਾਵੇਜ਼ਾਂ ਮਿਆਦ ਪੁਗਾ ਚੁੱਕੇ ਓਵਰਲੋਡ ਅਤੇ ਤੇਜ਼ ਚਲਦੇ ਵਾਹਨ ਕਈ ਜ਼ਿੰਦਗੀਆਂ ਖਾ ਚੁੱਕੇ ਹਨ। ਜ਼ੀਰਾ ਅਤੇ ਮਖੂ ਇਲਾਕੇ ਨਾਲ ਸਬੰਧਤ ਗੁਦਾਮਾਂ 'ਚੋਂ ਮਾਲ ਗੱਡੀ 'ਚ ਅਨਾਜ ਲੋਡ ਕੀਤੇ ਜਾਣ ਮੌਕੇ ਲੱਦੇ ਟਰੱਕ ਪਹਿਲਾਂ ਹੀ ਚੱਲਦੇ ਬੇਤਰਤੀਬੇ ਟ੍ਰੈਫਿਕ 'ਚ ਹੋਰ ਹਫ਼ੜਾ ਦਫ਼ੜੀ ਪਾ ਦਿੰਦੇ ਹਨ। ਇਹੋ ਕਾਰਨ ਹੈ ਕਿ ਦੋ ਮਹੀਨਿਆਂ 'ਚ ਅੱਧੀ ਦਰਜਨ ਮਨੁੁੱਖੀ ਜਾਨਾਂ ਭੰਗ ਦੇ ਭਾੜੇ ਤਾਂ ਗਈਆਂ ਹੀ। ਕਈ ਵਿਅਕਤੀ ਹੱਡ ਗੋਡੇ ਤੁੜਵਾ ਕੇ ਮੰਜ਼ਿਆਂ 'ਤੇ ਪਏ ਹਨ। ਅੱਜ ਹੀ ਖਸਤਾਹਾਲ ਟਰੱਕ ਵੱਲੋਂ ਦਰੜ ਦਿੱਤੇ ਗਏ ਬੇਕਸੂਰ ਜਗਤਾਰ ਸਿੰਘ ਦੀ ਮੌਤ ਵੀ ਇਸੇ ਕੜੀ ਦਾ ਹੀ ਹਿੱਸਾ ਹੈ। ਇੰਨ੍ਹਾਂ ਵੀਚਾਰਾਂ ਦੀ ਚਰਚਾ ਭਾਰਤੀ ਕਿਸਾਨ ਯੂਨਂੀਅਨ ਮਾਨ ਗਰੁੱਪ ਵੱਲੋਂ ਪ੍ਰਧਾਨ ਗੁਰਦੇਵ ਸਿੰਘ ਵਾਰਸਵਾਲਾ ਦੀ ਰਹਿਨੁਮਾਈ ਹੇਠ ਹੋਈ ਹਫ਼ਤਾਵਾਰੀ ਮੀਟਿੰਗ 'ਚ ਹੋਈ। ਕਿਸਾਨ ਅਹੁੁਦੇਦਾਰ ਸੂਬਾ ਸਕੱਤਰ ਜੋਗਿੰਦਰ ਸਿੰਘ ਸਭਰਾ, ਪ੍ਰਰੈੱਸ ਸਕੱਤਰ ਜਸਵੰਤ ਸਿੰਘ ਗੱਟਾ, ਬਾਜ਼ ਸਿੰਘ ਤਲਵੰਡੀ ਨਿਪਾਲਾਂ, ਸਕੱਤਰ ਹਰਭਿੰਦਰ ਸਿੰਘ ਪੀਰ ਮੁਹੰਮਦ, ਸਰਪੰਚ ਲਖਰੂਪ ਸਿੰਘ ਮਲੰਗਵਾਲਾ, ਪ੍ਰਧਾਨ ਜਰਨੈਲ ਸਿੰਘ ਸਭਰਾ, ਸੁਰਿੰਦਰ ਸਿੰਘ ਪੀਰਮੁਹੰਮਦ, ਗੁਰਪ੍ਰਰੀਤ ਸਿੰਘ, ਚਾਨਣ ਸਿੰਘ, ਗੁਰਦੇਵ ਸਿੰਘ, ਧਰਮ ਸਿੰਘ ਅਤੇ ਸਰਮੇਲ ਸਿੰਘ ਆਦਿ ਨੇ ਮੰਗ ਕੀਤੀ ਕਿ ਮਿਆਦ ਲੰਘਾ ਚੁੱਕੇ ਵਾਹਨਾਂ ਨੂੰ ਬਿਨ੍ਹਾ ਦਸਤਾਵੇਜ਼ਾਂ ਤੇ ਚਾਲਕ ਲਾਇਸੰਸਾਂ ਦੇ ਚਲਾ ਰਹੇ ਡਰਈਵਰਾਂ ਦੀ ਵੀ ਪੁਣਛਾਣ ਕੀਤੀ ਜਾਵੇ। ਉਨ੍ਹਾਂ ਇੱਕ ਹੋਰ ਮਤੇ ਰਾਹੀਂ ਮੰਗ ਕਰਦਿਆਂ ਆਖਿਆ ਕਿ ਸਰਕਾਰੀ ਦਫ਼ਤਰਾਂ 'ਚ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਸਮੇਂ ਸਿਰ ਹਾਜ਼ਰੀ ਵੀ ਯਕੀਨੀ ਬਣਾਈ ਜਾਵੇ। ਤੀਜੇ ਮਤੇ 'ਚ ਜ਼ੀਰੇ ਵਾਲੇ ਮੋੜ ਨੇੜੇ ਸੀਵਰੇਜ਼ ਪੈਣ ਦੌਰਾਨ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ। ਚੌਥੀ ਤੇ ਅਹਿਮ ਮੰਗ 'ਚ ਜਥੇਬੰਦਕ ਆਗੂਆਂ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੇ ਕਈ ਸੂਬਿਆਂ ਤੋਂ ਵਾਇਆ ਮਖੂ ਹੋ ਕੇ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਦੀ ਸਹੂਲਤ ਲਈ ਬਿਜਲੀਘਰ ਤੋੋਂ ਮੱਲਾਂਵਾਲਾ ਰੋਡ ਤੱਕ ਛੱਪੜ ਟੋਇਆਂ ਦਾ ਰੂਪ ਲੈ ਚੁੱਕੀ ਸੜਕ ਦੀ ਤੁਰੰਤ ਮੁਰੰਮਤ ਕਰਨ ਜਾਂ ਫਲਾਈਓਵਰ ਬਨਾਉਣ ਅਤੇ ਮਖੂ-ਲੋਹੀਆਂ ਸਮੇਤ ਮਖੂ ਮੋਗਾ ਸੜਕਾਂ ਦੇ ਰਹਿੰਦੇ ਕੰਮ ਜਲਦੀ ਨਿਬੋੇੜਣ ਲਈ ਵੀ ਆਖਿਆ।