ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਅਕਾਲੀ ਦਲ ਬਾਦਲ ਵੱਲੋਂ ਆਉਂਦੀ 25 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਕੀਤੇ ਜਾਣ ਵਾਲੀ ਰੈਲੀ 'ਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਾਰਟੀ ਸੁਪ੍ਰਰੀਮੋ ਸੁਖਬੀਰ ਬਾਦਲ ਦੇ ਓਐਸਡੀ ਚਰਨਜੀਤ ਸਿੰਘ ਬਰਾੜ ਨੇ ਆਪ ਕਮਾਨ ਸੰਭਾਲ ਲਈ ਹੈ। ਇਸ ਸਬੰਧੀ ਬੀਤੇ ਦਿਨ ਉਨ੍ਹਾਂ ਫਿਰੋਜ਼ਪੁਰ ਸ਼ਹਿਰੀ ਹਲਕੇ 'ਚ ਸਰਹੱਦੀ ਪਿੰਡਾਂ ਦਾ ਦੌਰਾ ਕਰਦਿਆਂ ਦੋ ਦਰਜਨ ਦੇ ਕਰੀਬ ਲੋਕਾਂ ਨੂੰ ਰੈਲੀ 'ਚ ਪਹੁੰਚਣ ਲਈ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਸਾਬਕਾ ਸੀਪੀਐਸ ਸੁਖਪਾਲ ਸਿੰਘ ਨੰਨੂੰ ਅਤੇ ਹੋਰ ਵੀ ਅਕਾਲੀ ਭਾਜਪਾਈ ਆਗੂ ਹਾਜ਼ਰ ਸਨ। ਲੋਕਾਂ ਨੂੰ ਸੰਬੋਧਨ ਕਰਦਿਆਂ ਚਰਨਜੀਤ ਬਰਾੜ ਨੇ ਆਖਿਆ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ 'ਚ ਅਕਾਲੀ ਭਾਜਪਾ ਵਰਕਰਾਂ 'ਤੇ ਕੀਤੀਆ ਜਾ ਰਹੀਆ ਵਾਧੀਕੀਆਂ ਦਾ ਜਵਾਬ ਸਰਕਾਰ ਆਉਣ 'ਤੇ ਦਿੱਤਾ ਜਾਵੇਗਾ। ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਪਿੰਡ ਸੋਢੇ ਵਾਲਾ, ਅਟਾਰੀ, ਆਰਿਫ ਕੇ, ਬਾਘੇ ਵਾਲਾ, ਬੋਰਾ ਵਾਲੀ, ਅਸਮਾਨ ਵਾਲਾ, ਮੁਠਿਆਂ ਵਾਲਾ, ਨਿਹਾਲ ਲਵੇਰਾ, ਧੀਰਾ ਘਾਰਾ, ਫਰੀਦੇ ਵਾਲਾ, ਗੁਲਾਮੀ ਵਾਲਾ, ਕਮਾਲਾ ਬੋਦਲਾ, ਕਮਾਲਾ ਮਿੱਡੂ,ਬਹਿਕ ਰੱਤੋ ਕੇ ,ਟੱਲੀ ਗੁਲਾਮ ,ਕਾਲੇ ਕੇ ਹਿਠਾੜ,ਬਸਤੀ ਕਿਸ਼ਨ, ਬੱਗੇ ਵਾਲਾ, ਬੱਗੂ ਵਾਲਾ, ਬੰਡਾਲਾ, ਦੂਲਾ ਸਿੰਘ ਵਾਲਾ, ਕੁਤਬਦੀਨ ਵਾਲਾ, ਜੈਮਲ ਵਾਲਾ,ਫੱਤਾ ਬੋੜਾ ,ਗੁਰਦਿੱਤੀ ਵਾਲਾਂ, ਇਲਮੇ ਵਾਲਾ, ਅਲੀ ਵਾਲਾ ,ਕਾਲੂ ਵਾਲਾ ਕਾਮਲ ਵਾਲਾ ਖੁਰਦ ਪਿੰਡਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਲਕਾ ਵਿਧਾਇਕ ਦੇ ਇਸ਼ਾਰੇ 'ਤੇ ਰੋਕਿਆ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਦੂਜੀ ਕਿਸ਼ਤ ਛੇਤੀ ਜਾਰੀ ਕੀਤੀ ਜਾਵੇ। ਚਰਨਜੀਤ ਬਰਾੜ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਰਕਮ ਇਕ ਹਫਤੇ 'ਚ ਰੀਲੀਜ਼ ਨਾ ਕੀਤੀ ਤਾਂ ਇਸ ਸਬੰਧੀ ਅਕਾਲੀ ਦਲ ਅਦਾਲਤ ਦਾ ਦਰਵਾਜ਼ਾ ਖੜਕਾਏਗਾ।

ਬਰਾੜ ਨੇ ਆਖਿਆ ਕਿ ਕਾਂਗਰਸ ਸਰਕਾਰ ਦੀ ਕੱਠਪੁਤਲੀ ਬਣ ਗੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਖਿਲਾਫ ਸਖ਼ਤ ਕਨੂੰਨੀ ਕਾਰਵਾਈਆਂ ਕੀਤੀਆਂ ਜਾਣਗੀਆਂ। ਉਨ੍ਹਾਂ 25 ਫਰਵਰੀ ਦੀ ਰੋਸ ਰੈਲੀ ਲਈ ਨੂੰ ਕਾਮਯਾਬ ਕਰਨ ਲਈ ਵੱਧ ਤੋ ਵੱਧ ਸਹਿਯੋਗ ਦੇਣ ਦੀ ਮੰਗ ਕੀਤੀ। ਇਸ ਮੌਕੇ ਸੁਖਪਾਲ ਸਿੰਘ ਨੰਨੂ ਨੇ ਆਖਿਆ ਕਿ ਸੂਬੇ ਦਾ ਹਰ ਵਰਗ ਕਾਂਗਰਸ ਸਰਕਾਰ ਤੋਂ ਅੌਖਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ, ਮਾਸਟਰ ਗੁਰਨਾਮ ਸਿੰਘ, ਅਤੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਆਸ਼ੀਸ਼ਪਰੀਤ ਸਿੰਘ ਸਾਈਆਂ ਵਾਲਾ ਨੇ ਵੀ ਸੰਬੋਧਨ ਕੀਤਾ,ਇਸ ਮੌਕੇ ਜੱਗਾ ਸਿੰਘ ਰੱਤੋਵਾਲੀਆ, ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਮਾਂਡੀ, ਲਖਵਿੰਦਰ ਸਿੰਘ ਸਾਬਕਾ ਚੇਅਰਮੈਨ, ਨਵਨੀਤ ਕੁਮਾਰ ਗੋਰਾ, ਦਰਸ਼ਨ ਸਿੰਘ ਰੁਕਨੇਵਾਲਾ, ਜੰਗਾਂ ਸਿੰਘ, ਮੇਜਰ ਸਿੰਘ ਸਾਬਕਾ ਸਰਪੰਚ, ਸਮੇਤ ਵੱਡੀ ਗਿਣਤੀ ਚ ਅਕਾਲੀ ਵਰਕਰ ਹਾਜ਼ਰ ਸਨ।