ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਅਤੇ ਸਾਰੇ ਜ਼ਿਲਿ੍ਹਆਂ ਦੀ ਜ਼ਲਿ੍ਹਾ ਬਾਡੀ ਦੀ ਜੁਆਇੰਟ ਮੀਟਿੰਗ ਨਰੇਸ਼ ਸੈਣੀ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਮੀਟਿੰਗ ਵਿੱਚ ਪਹੁੰਚੇ ਸਾਰੇ ਸਾਥੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਖਾਸ ਕਰਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਵਧੀਕ ਪ੍ਰਮੁੱਖ ਸਕੱਤਰ ਸਰਬਜੀਤ ਸਿੰਘ ਸਕੱਤਰ ਅਰਸ਼ਦੀਪ ਸਿੰਘ ਥਿੰਦ ਅਤੇ ਡਾਇਰੈਕਟਰ ਖੇਤੀਬਾੜੀ ਗੁਰਵਿੰਦਰ ਸਿੰਘ ਖਾਲਸਾ ਤੋਂ ਮੰਗ ਕੀਤੀ ਹੈ ਕਿ ਸਾਡੀ ਕਾਫੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਪੈ ਪੈਰਿਟੀ ਦੀ ਮੰਗ ਵਾਜਬ ਅਤੇ ਜਾਇਜ ਨੂੰ ਪਸੂ ਪਾਲਣ ਵਿਭਾਗ ਦੇ ਵੈਟਰਨਰੀ ਇੰਸਪੈਕਟਰ (ਪਹਿਲਾਂ ਫਾਰਮਾਸਿਸਟ ਸੀ )ਦੇ ਬਰਾਬਰ ਕੀਤੀ ਜਾਵੇ ਜੋ ਪਹਿਲਾਂ ਬਰਾਬਰ ਸੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪਸੂ ਪਾਲਣ ਵਿਭਾਗ ਦੀ ਪੈ ਪੈਰਿਟੀ ਜੁਆਇੰਟ ਡਾਇਰੈਕਟਰ ਤੋਂ ਲੈ ਕੇ ਸਾਰੇ ਕੇਡਰਾ ਦੀ ਪੈ ਪੈਰਿਟੀ ਬਰਾਬਰ ਹੈ ਸਿਰਫ ਸਬ ਇੰਸਪੈਕਟਰ ਦੀ ਹੀ ਡਿਸਟਰਬ ਕੀਤੀ ਗਈ ਹੈ। ਖੇਤੀਬਾੜੀ ਸਬ ਇੰਸਪੈਕਟਰ ਫੀਲਡ ਲੈਵਲ ਤੇ ਮਹਿਕਮੇ ਵਿੱਚ ਮੁਢਲੇ ਕਾਮੇ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਸਰਕਾਰ ਵੱਲੋਂ ਖੇਤੀ ਲਈ ਸਮੇਂ ਸਮੇਂ ਤੇ ਬਣਾਈਆਂ ਗਈਆਂ ਸਕੀਮਾਂ ਨੂੰ ਗਰਾਉਂਡ ਤੇ ਪਹੁੰਚਣ ਵਿਚ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਘੜੀ ਦੇ ਤੌਰ ਤੇ ਕੰਮ ਕਰਦਾ ਹੈ, ਪਰ ਇਸ ਨੂੰ ਹਰ ਪਾਸਿਓਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਸਬ ਇੰਸਪੈਕਟਰ ਦੀ ਇੱਕੋ ਇੱਕ ਵਾਜਬ ਅਤੇ ਜਾਇਜ਼ ਮੰਗ ਪੈ ਪੈਰਿਟੀ ਨੂੰ ਕਾਫੀ ਸਮੇਂ ਤੋਂ ਲਟਕਾਇਆ ਜਾਂ ਰਿਹਾ ਹੈ ਅਤੇ ਪੰਜਾਬ ਸਰਕਾਰ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਸਾਡੀ ਪੈ ਪੈਰਿਟੀ ਦੀ ਮੰਗ ਨੂੰ ਜਲਦ ਪੂਰਾ ਕਰਕੇ ਤੇ ਮੌਜ਼ੂਦਾ ਸਬ ਇੰਸਪੈਕਟਰ ਤੇ ਜਰਨਲਾਇਜ ਕੀਤਾ ਜਾਵੇ। ਸਬ ਇੰਸਪੈਕਟਰ ਮਹਿਕਮੇ ਦੀ ਰੀੜ ਦੀ ਹੱਡੀ ਬਣ ਕੇ ਕੰਮ ਕਰ ਰਿਹਾ ਹੈ ਸਬ ਇੰਸਪੈਕਟਰਾਂ ਅਤੇ ਕਿਸਾਨ ਵੀਰਾਂ ਦਾ ਪਰਿਵਾਰਿਕ ਰਿਸ਼ਤਾ ਹੈ ਤੇ ਮਹਿਕਮੇ ਵਿੱਚ ਸਭ ਤੋਂ ਵੱਧ ਕਿਸਾਨਾਂ ਦੇ ਨੇੜੇ ਸਬ ਇੰਸਪੈਕਟਰ ਹੀ ਹੈ ਜੋ ਸਰਕਾਰ ਦੀ ਹਰੇਕ ਸਕੀਮ ਨੂੰ ਕਿਸਾਨ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ, ਪਰ ਸਬ ਇੰਸਪੈਕਟਰ ਨੂੰ ਲੰਮੇ ਸਮੇ ਤੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ ਜੇਕਰ ਸਰਕਾਰ ਨੇ ਸਬ ਇੰਸਪੈਕਟਰ ਦੀ ਲੰਮੇ ਸਮੇ ਤੋਂ ਲਟਕਦੀ ਮੰਗ ਪੈ ਪੈਰਿਟੀ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਮਜਬੂਰ ਹੋ ਕਿ ਸਰਕਾਰ ਵਿਰੁੱਧ ਧਰਨੇ ਮੁਜਾਹਰੇ ਕਰਨੇ ਪੈਣਗੇ। ਅਸੀਂ ਸਰਕਾਰ ਨੂੰ ਵਿਸਵਾਸ਼ ਦਵਾਉਣਾ ਚਾਹੁੰਦੇ ਹਾਂ ਕਿ ਸਰਕਾਰ ਦੀ ਹਰ ਸਕੀਮ ਨੂੰ ਪਹਿਲਾਂ ਵਾਂਗ ਕਿਸਾਨ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।