ਦੀਪਕ ਵਧਾਵਨ, ਗੁਰੂਹਰਸਹਾਏ : ਫੈਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ ਐਸੋਸੀਏਸ਼ਨ ਆਫ ਪੰਜਾਬ ਦੀ ਮਿਆਦ ਦੀ ਤਰਫੋਂ, ਅਧਿਆਪਕ ਦਿਵਸ ਨੂੰ ਸਮਰਪਿਤ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐੱਫਏਪੀ ਅਵਾਰਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਦੇ 701 ਸਕੂਲਾਂ ਨੂੰ ਵੱਖ-ਵੱਖ ਸੇ੍ਣੀਆਂ ਵਿਚ ਸ਼ਾਨਦਾਰ ਕਾਰਗੁਜਾਰੀ ਲਈ ਪੁਰਸਕਾਰ ਦਿੱਤੇ ਗਏ, ਸਮਾਗਮ ਦੀ ਸੁਰੂਆਤ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਕਸੇਤਰ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ, ਪਦਮ ਸ੍ਰੀ ਡਾ. ਸੁਰਜੀਤ ਪਾਤਰ ਅਤੇ ਸਤਨਾਮ ਸਿੰਘ ਸੰਧੂ ਵਾਇਸ ਚਾਂਸਲਰ ਵੱਲੋਂ ਦੀਪ ਜਗਾ ਕੇ ਕੀਤੀ ਗਈ। ਉਸ ਤੋਂ ਬਾਅਦ ਪੁਰਸਕਾਰ ਦੇਣ ਦੀ ਪ੍ਰਕਿਰਿਆ ਸੁਰੂ ਕੀਤੀ ਗਈ ਜਿਸ ਵਿੱਚ ਮਾਤਾ ਸਾਹਿਬ ਪਬਲਿਕ ਸਕੂਲ ਗੁਰੂਹਰਸਹਾਏ ਨੂੰ ਸਰਵੋਤਮ ਸਕੂਲ ਆਫ ਸਪੋਰਟਸ ਫੈਸਿਲਿਟੀ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪਿੰ੍ਸੀਪਲ ਡਾ. ਪੰਕਜ ਧਮੀਜਾ ਨੇ ਇਸ ਪੁਰਸਕਾਰ ਸਮਾਰੋਹ ਵਿੱਚ ਜਾ ਕੇ ਪੁਰਸਕਾਰ ਪ੍ਰਰਾਪਤ ਕੀਤਾ। ਇਹ ਪੁਰਸਕਾਰ ਐਸੋਸੀਏਸਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਉਨਾਂ੍ਹ ਦੇ ਨਾਲ ਇੰਡੀਆ ਹਾਕੀ ਟੀਮ ਵਿੱਚ ਕਪਤਾਨ ਮਨਪ੍ਰਰੀਤ ਸਿੰਘ ਅਤੇ ਹਾਕੀ ਟੀਮ ਦੇ ਖਿਡਾਰੀਆਂ ਦੀ ਤਰਫੋਂ ਦਿੱਤਾ। ਇਹ ਪੁਰਸਕਾਰ ਪ੍ਰਰਾਪਤ ਕਰਦੇ ਹੋਏ, ਉਹਨਾਂ ਨੇ ਬਹੁਤ ਖੁਸੀ ਜਾਹਰ ਕੀਤੀ ਅਤੇ ਇਸ ਪੁਰਸਕਾਰ ਦਾ ਸਿਹਰਾ ਸਕੂਲ ਦੇ ਪ੍ਰਬੰਧਕ ਮਹੀਪਾਲ ਸਿੰਘ, ਗੁਰਿੰਦਰ ਸਿੰਘ, ਕਮਲਪਾਲ ਸਿੰਘ ਅਤੇ ਹਰਬੀਰ ਸਿੰਘ ਦੁੱਗਲ ਦੇ ਨਾਲ ਸਕੂਲ ਦੇ ਸਹਿਯੋਗੀ ਕੋਚ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਦਿੱਤਾ। ਉਨਾਂ੍ਹ ਨੇ ਕਿਹਾ ਕਿ ਜੇਕਰ ਅੱਜ ਸਕੂਲ ਨੂੰ ਸਰਬੋਤਮ ਸਕੂਲ ਆਫ਼ ਸਪੋਰਟ ਸੁਵਿਧਾ ਦਾ ਪੁਰਸਕਾਰ ਮਿਲਿਆ ਹੈ ਇਹ ਸਕੂਲ ਦੇ ਸਾਰੇ ਖਿਡਾਰੀਆਂ ਦੀ ਮਿਹਨਤ ਅਤੇ ਸਟਾਫ਼ ਦੇ ਲਗਨ ਦੇ ਨਾਲ ਨਾਲ ਉਹਨਾਂ ਸਾਰੇ ਮਾਪਿਆਂ ਨੂੰ ਜਿਨਾਂ੍ਹ ਦਾ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਉੱਪਰ ਪੂਰਾ ਵਿਸ਼ਵਾਸ਼ ਹੈ।