ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ - ਫਿਲਮ ਐਕਸੀਡੈਂਟ ਪ੍ਰਾਈਮ ਮਨਿਸਟਰ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਬਵਾਲ ਮੱਚਿਆ ਹੋਇਆ ਹੈ। ਉਥੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਖਰੀ ਹੀ ਰਾਏ ਰੱਖਦੇ ਹਨ। ਇਸ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਆਖਿਆ, 'ਜੇ ਡਾ ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਬਣਨਾ ਇਕ ਐਕਸੀਡੈਂਟ ਸੀ ਤਾਂ ਰੱਬ ਕਰੇ ਇਹੋ ਜਿਹੇ ਐਕਸੀਡੈਂਟ ਹਰ ਰੋਜ਼ ਹੋਣ' । ਬਾਦਲ ਨੇ ਆਖਿਆ ਕਿ ਜਿਸ ਸ਼ਖਸ ਦੀ ਬਚਪਨ ਵਿੱਚ ਹੀ ਮਾਂ ਚਲੀ ਜਾਵੇ ,ਪਾਕਿਸਤਾਨ ਤੋਂ ਉੱਜੜ ਕੇ ਆਏ ਹੋਣ, ਗਰੀਬੀ ਦੇ ਵਿੱਚ ਪੜ੍ਹੇ ਹੋਣ ਅਤੇ ਦੁਨੀਆ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਆਕਸਫੋਰਡ ਅਤੇ ਹਾਵਰਡ ਵਰਗੀਆਂ ਯੂਨੀਵਰਸਿਟੀਆਂ ਵਿੱਚ ਵਜ਼ੀਫ਼ੇ ਲੈ ਕੇ ਪੜ੍ਹੇ ਹੋਣ ਉਹ ਜਿਹੇ ਪ੍ਰਧਾਨ ਮੰਤਰੀ ਤਾਂ ਮੁਕੱਦਰਾਂ ਨਾਲ ਮਿਲਦੇ ਹਨ।

ਦੇਸ਼ ਨੂੰ ਇਸ ਵੇਲੇ ਡਾ ਮਨਮੋਹਨ ਸਿੰਘ ਵਰਗੇ ਇਮਾਨਦਾਰ ਪ੍ਰਧਾਨ ਮੰਤਰੀ ਦੀ ਬਹੁਤ ਜ਼ਿਆਦਾ ਲੋੜ ਹੈ ।ਹਾਲਾਂਕਿ ਇਸ ਮੌਕੇ ਗਾਂਧੀ ਪਰਿਵਾਰ ਬਾਰੇ ਪੁੱਛੇ ਗਏ ਇਸ ਸਵਾਲ ਨੂੰ ਮਨਪ੍ਰੀਤ ਸਿੰਘ ਬਾਦਲ ਵਾਰ ਵਾਰ ਟਾਲਦੇ ਰਹੇ ਕਿ ਫਿਲਮ ਵਿੱਚ ਗਾਂਧੀ ਪਰਿਵਾਰ ਨੂੰ ਵੀ ਟਾਰਗੇਟ ਕੀਤਾ ਗਿਆ ਹੈ। ਫਿਲਮ ਬਾਰੇ ਜਦੋਂ ਵੀ ਕਿਸੇ ਕਾਂਗਰਸੀ ਆਗੂ ਤੋਂ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਡਾ ਮਨਮੋਹਨ ਸਿੰਘ ਨੂੰ ਹੀ ਕਿਉਂ ਅੱਗੇ ਰੱਖਦੇ ਹਨ ,ਜਦਕਿ ਗਾਂਧੀ ਪਰਿਵਾਰ ਬਾਰੇ ਕੁਛ ਵੀ ਨਹੀਂ ਬੋਲਦੇ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਵੀ ਗਾਂਧੀ ਪਰਚਾ ਪਰਿਵਾਰ ਬਾਰੇ ਬੋਲਣ ਦੀ ਬਜਾਇ ਸਿਰਫ਼ ਏਨਾ ਹੀ ਆਖਿਆ ਕਿ ਕਾਂਗਰਸ ਪਾਰਟੀ ਮੈਂ ਹੀ ਡਾ ਮਨਮੋਹਨ ਸਿੰਘ ਵਰਗੇ ਹੀਰੇ ਦੀ ਪਛਾਣ ਕਰਕੇ ਪ੍ਰਧਾਨ ਮੰਤਰੀ ਬਣਾਇਆ ਹੈ।

Posted By: Amita Verma