ਪੱਤਰ ਪੇ੍ਰਰਕ, ਗੁਰੂਹਰਸਹਾਏ : ਨਾਜਾਇਜ਼ ਸਬੰਧ ਦੇ ਸ਼ੱਕ ਵਿਚ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 6 ਲੋਕਾਂ ਖਿਲਾਫ 323, 341, 34, 148, 149 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਮੇਜ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਝੁੱਗੇ ਿਛੱਲੀਆਂ ਨੇ ਦੱਸਿਆ ਕਿ ਉਹ ਜੋ ਮਹਿਕਮਾ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਲੁਧਿਆਣਾ ਵਿਖੇ ਡਿਊਟੀ ਕਰਦਾ ਹੈ ਤੇ ਮਿਤੀ 8 ਜੁਲਾਈ 2022 ਨੂੰ ਛੁੱਟੀ ਆਇਆ ਸੀ। ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਸਮੇਤ ਗੁਰਪ੍ਰਰੀਤ ਸਿੰਘ ਪੁੱਤਰ ਸਾਹਰਾ ਸਿੰਘ ਵਾਸੀ ਝੁੱਗੇ ਿਛੱਲੀਆਂ ਨੂੰ ਨਾਲ ਲੈ ਕੇ ਮੋਟਰਸਾਈਕਲ 'ਤੇ ਅਮਰਜੀਤ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਝੁੱਗੇ ਿਛੱਲੀਆਂ ਵਾਲੇ ਪਾਸ ਉਧਾਰ ਦਿੱਤੇ 20 ਹਜ਼ਾਰ ਰੁਪਏ ਲੈਣ ਗਿਆ ਸੀ। ਜਦ ਉਹ ਪੈਸੇ ਲੈ ਕੇ ਵਾਪਸ ਆ ਰਹੇ ਸੀ ਤਾਂ ਦੋਸ਼ੀਅਨ ਤਰਸੇਮ ਸਿੰਘ ਪੁੱਤਰ ਮੱਲ ਸਿੰਘ, ਪੇ੍ਮ ਸਿੰਘ ਪੁੱਤਰ ਮੱਲ ਸਿੰਘ, ਮਨਜੀਤ ਕੌਰ ਪਤਨੀ ਪੇ੍ਮ ਸਿੰਘ, ਗੁੱਡੋ ਬਾਈ ਪਤਨੀ ਮੱਲ ਸਿੰਘ, ਮੱਲ ਸਿੰਘ ਪੁੱਤਰ ਜੱਗਾ ਸਿੰਘ ਵਾਸੀਅਨ ਝੁੱਗੇ ਿਛੱਲੀਆਂ ਵਾਲੇ, ਸੰਦੀਪ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਬਸਤੀ ਕੇਸਰ ਸਿੰਘ ਵਾਲੀ ਨੇ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਸੱਟਾ ਮਾਰੀਆਂ। ਵਜ਼ਾ ਰੰਜ਼ਿਸ਼ ਇਹ ਹੈ ਕਿ ਦੋਸ਼ੀਅਨ ਸ਼ੱਕ ਕਰਦੇ ਸਨ ਕਿ ਉਸ ਦੇ ਤਰਸੇਮ ਸਿੰਘ ਦੀ ਪਤਨੀ ਨਾਂਲ ਨਾਜਾਇਜ਼ ਸਬੰਧ ਹਨ। ਗੁਰਮੇਜ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।