ਸਟਾਫ ਰਿਪੋਰਟਰ, ਫਿਰੋਜ਼ਪੁਰ: ਹਾਊਸਿੰਗ ਬੋਰਡ ਕਾਲੋਨੀ ਵਿਖੇ ਇਕ ਕੁਆਟਰ 'ਚੋਂ ਡਿਸਪੋਜ਼ਲ ਸਾਮਾਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਮੇਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਅਰਬਨ ਅਸਟੇਟ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਜੋ ਕਾਰਾਂ ਕੰਡਮ ਹੁੰਦੀਆਂ ਹਨ, ਉਨਾਂ੍ਹ ਨੂੰ ਖਰੀਦ ਕੇ ਉਨਾਂ੍ਹ ਦੇ ਹਿੱਸੇ ਪੁਰਜ਼ੇ ਵੱਖ-ਵੱਖ ਕਰਕੇ ਵੇਚਦਾ ਹੈ ਤੇ ਜਿਸ ਦਾ ਡਿਸਪੋਜਲ ਸਾਮਾਨ ਕੁਆਰਟਰ ਨੰਬਰ 491 ਹਾਊਸਿੰਗ ਬੋਰਡ ਕਾਲੋਨੀ ਸਿਟੀ ਫਿਰੋਜ਼ਪੁਰ ਵਿਖੇ ਪਿਆ ਰਹਿੰਦਾ ਹੈ। ਜਿਸ ਵਿਚੋਂ ਪਹਿਲਾ ਵੀ ਡਿਸਪੋਜ਼ਲ ਸਾਮਾਨ ਚੋਰੀ ਹੋਇਆ ਸੀ। ਗੁਰਮੇਲ ਸਿੰਘ ਨੇ ਦੱਸਿਆ ਕਿ 28-29 ਮਾਰਚ 2023 ਦੀ ਦਰਮਿਆਨੀ ਰਾਤ ਨੂੰ ਕੁਆਰਟਰ ਦੀ ਬਾਰੀ ਤੋੜ ਕੇ ਕੁਆਟਰ ਅੰਦਰ ਵੜ ਕੇ ਡਿਸਪੋਸਲ ਦਾਜ ਸਾਮਾਨ ਜਿਸ ਵਿਚ ਡਿਸਪੋਜ਼ਲ ਦੇ ਸ਼ੌਕਰ, ਐਕਸਲ, ਚਿਮਟੇ, ਸਰਵੇ, ਗੱਡੀਆਂ ਦੇ ਇੰਜਨ ਵਗੈਰਾ ਚੈੱਕ ਕਰਨ 'ਤੇ ਚੋਰੀ ਹੋਣੇ ਪਾਏ ਗਏ। ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੜਤਾਲ ਕਰਨ ਤੇ ਪਾਇਆ ਹੈ ਕਿ ਇਹ ਚੋਰੀ ਮੁਲਜ਼ਮ ਸਾਗਰ ਪੁੱਤਰ ਰਾਜ ਕੁਮਾਰ ਵਾਸੀ ਕੁਆਟਰ ਨੰਬਰ 495 ਹਾਉਸਿੰਗ ਬੋੁਰਡ ਕਾਲੋਨੀ ਨੇ ਕੀਤੀ ਹੈ। ਜਿਸ ਦੀ ਕੁੱਲ ਮਲੀਤੀ 80 ਹਜ਼ਾਰ ਰੁਪਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ।