ਅੰਗਰੇਜ਼ ਭੁੱਲਰ, ਫਿਰੋਜ਼ਪੁਰ : ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਲੋਕ ਅਦਾਲਤਾਂ ਦਾ ਫ਼ਾਇਦਾ ਪਹੁੰਚਾਉਣ ਖਾਤਰ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਿਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਮੋਹਾਲੀ ਵੱਲੋਂ ਈ-ਕੌਮੀ ਲੋਕ ਅਦਾਲਤ ਦਾ ਵਿਕਲਪ ਕਰ ਕੇ ਲੋਕਾਂ ਦੇ ਸਹਿਮਤੀ ਨਾਲ ਕੇਸ ਨਿਪਟਾਏ ਜਾਣਗੇ। ਇਹ ਜਾਣਕਾਰੀ ਇੰਚਾਰਜ਼ ਜ਼ਿਲ੍ਹਾ ਅਤੇ ਸੈਸ਼ਨ ਜੱਜ ਿਫ਼ਰੋਜ਼ਪੁਰ ਸਚਿਨ ਸ਼ਰਮਾ ਨੇ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ ਸਥਿਤ ਬਾਰ ਰੂਮ ਵਿਚ ਸਮੂਹ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਦਿੱਤੀ। ਇਸ ਮੌਕੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਿਫ਼ਰੋਜ਼ਪੁਰ ਅਮਨ ਪ੍ਰਰੀਤ ਸਿੰਘ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਿਫ਼ਰੋਜ਼ਪੁਰ ਅਨੀਸ਼ ਗੋਇਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਜਸਦੀਪ ਸਿੰਘ ਕੰਬੋਜ਼, ਸਕੱਤਰ ਗੁਰਮੀਤ ਸਿੰਘ ਸੰਧੂ ਆਦਿ ਹਾਜ਼ਰ ਸਨ। ਇੰਚਾਰਜ਼ ਜ਼ਿਲ੍ਹਾ ਅਤੇ ਸੈਸ਼ਨ ਜੱਜ ਿਫ਼ਰੋਜ਼ਪੁਰ ਸਚਿਨ ਸ਼ਰਮਾ ਨੇ ਆਪਣੇ ਸੰਬੋਧਨ 'ਚ ਦੱਸਿਆ ਕਿ 12 ਦਸੰਬਰ ਨੂੰ ਕੌਮੀ ਲੋਕ ਅਦਾਲਤ ਮੌਕੇ ਿਫ਼ਰੋਜ਼ਪੁਰ, ਗੁਰੂਹਰਸਹਾਏ ਅਤੇ ਜ਼ੀਰਾ ਸਬ-ਡਵੀਜ਼ਨ ਵਿਖੇ ਈ-ਕੌਮੀ ਲੋਕ ਅਦਾਲਤ ਦਾ ਵੀ ਵਿਕਲਪ ਰੱਖਿਆ ਗਿਆ, ਜਿਹੜੇ ਵਿਅਕਤੀ ਕੌਮੀ ਲੋਕ ਅਦਾਲਤ ਵਾਲੇ ਦਿਨ ਅਦਾਲਤ ਵਿਚ ਆਉਣ ਤੋਂ ਅਸਮਰੱਥ ਹਨ, ਉਹ ਈ-ਕੌਮੀ ਲੋਕ ਅਦਾਲਤ ਰਾਹੀਂ ਵੀਡੀਓ ਕਾਨਫ਼ਰੰਸ ਦੁਆਰਾ ਕੇਸਾਂ ਦੇ ਨਿਪਟਾਰੇ ਲਈ ਰਾਬਤਾ ਕਾਇਮ ਕਰ ਸਕਦੇ ਹਨ।