ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਰੋਟਰੀ ਇੰਟਰਨੈਸ਼ਨਲ ਵੱਲੋਂ ਵਿਸ਼ਵ ਪੋਲੀਓ ਦਿਵਸ ਮਨਾਇਆ ਗਿਆ। ਇਸ ਤਹਿਤ ਫਿਰੋਜ਼ਪੁਰ ਵਿਖੇ ਵੀ ਰੋਟਰੀ ਕਲੱਬ ਫਿਰੋਜ਼ਪੁਰ ਅਤੇ ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ ਵੱਲੋਂ ਵੀ ਇਹ ਦਿਵਸ ਮਾਲ ਰੋਡ ਸਥਿਤ ਰੋਟਰੀ ਭਵਨ ਵਿਚ ਮਨਾਇਆ ਗਿਆ, ਜਿੱਥੇ ਰੋਟਰੀ ਇੰਟਰਨੈਸ਼ਨਲ ਜ਼ਿਲ੍ਹਾ 3090 ਦੇ ਜ਼ਿਲ੍ਹਾ ਗਵਰਨਰ ਰੋਟੇਰੀਅਨ ਵਿਜੇ ਅਰੋੜਾ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਰੋਟਰੀ ਇੰਟਰਨੈਸ਼ਨਲ ਵੱਲੋਂ ਪੋਲੀਓ ਡਰਾਪਸ ਦੀ ਵੈਕਸਿਨ ਪੂਰੇ ਵਿਸ਼ਵ ਵਿਚ ਮੁਹੱਈਆ ਕਰਵਾਈ ਜਾ ਰਹੀ ਸੀ। ਜਿਸ ਨਾਲ ਲਗਪਗ 99 ਪ੍ਰਤੀਸ਼ਤ ਤੋਂ ਵੱਧ ਪੋਲੀਓ ਦਾ ਖਾਤਮਾ ਹੋ ਚੁੱਕਾ ਹੈ ਪਰ 100 ਪ੍ਰਤੀਸ਼ਤ ਵਾਸਤੇ ਕੋਸ਼ਿਸ਼ਾਂ ਜਾਰੀ ਹਨ ਜਿਸ ਤਹਿਤ 24 ਅਕਤੂਬਰ ਨੂੰ ਵਿਸ਼ਵ ਪੋਲੀਓ ਦਿਵਸ ਮਨਾ ਕੇ ਇਹ ਪ੍ਰਣ ਲਿਆ ਗਿਆ ਹੈ ਕਿ ਜਲਦ ਤੋਂ ਜਲਦ ਵਿਸ਼ਵ ਨੂੰ 100 ਪ੍ਰਤੀਸ਼ਤ ਪੋਲੀਓ ਮੁਕਤ ਕਰਨਾ ਹੈ। ਇਸ ਮੌਕੇ ਰੋਟਰੀ ਰੋਟਰੀ ਜ਼ਿਲ੍ਹਾ 3090 ਦੇ ਸੈਕਟਰੀ ਅਸ਼ੋਕ ਬਹਿਲ, ਜ਼ਿਲ੍ਹਾ ਪਬਲੀਕੇਸ਼ਨ ਸੈਕਟਰੀ ਹਰਿੰਦਰ ਘਈ, ਜ਼ਿਲਾ ਮੀਡੀਆ ਚੇਅਰਮੈਨ ਵਿਜੇ ਮੋਂਗਾ ਤੋਂ ਇਲਾਵਾ ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪ੍ਰਦੀਪ ਬਿੰਦਰਾ, ਸੈਕਟਰੀ ਲਵਕੇਸ਼ ਕੱਕੜ, ਫਿਰੋਜ਼ਪੁਰ ਛਾਉਣੀ ਦੇ ਪ੍ਰਧਾਨ ਕੁਲਦੀਪ ਸਿੰਘ, ਸੈਕਟਰੀ ਕਮਲ ਸ਼ਰਮਾ, ਅਜੇ ਬਜਾਜ, ਡਾਕਟਰ ਸੁਰਿੰਦਰ ਸਿੰਘ ਕਪੂਰ, ਕਿਰਪਾਲ ਸਿੰਘ ਮੱਕੜ, ਵਿਸ਼ਾਲ ਸ਼ਰਮਾ, ਨਰਿੰਦਰ ਕੱਕੜ, ਗੁਲਸ਼ਨ ਸਚਦੇਵਾ, ਗੁਰਵਿੰਦਰ ਸਿੰਘ, ਬੂਟਾ ਸਿੰਘ ਆਦਿ ਮੌਜੂਦ ਸਨ।