ਸਚਿਨ ਮਿੱਢਾ, ਜਲਾਲਾਬਾਦ : ਸ਼ਹਿਰ ਦੇ ਰਾਮ ਲੀਲ੍ਹਾ ਚੌਕ 'ਚ ਸ਼੍ਰੀ ਬਾਲਾ ਜੀ ਰਾਮ ਲੀਲਾ ਕਮੇਟੀ ਵਲੋਂ ਮੰਚਨ ਕੀਤੀ ਜਾ ਰਹੀ ਰਾਮ ਲੀਲਾ ਦੇ ਦੌਰਾਨ ਬੀਤੀ ਰਾਤ ਵਿਧਾਇਕ ਰਮਿੰਦਰ ਆਵਲਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਬਾਲਾ ਜੀ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਅਸ਼ਵਨੀ ਸਿਡਾਨ, ਰਜਿੰਦਰ ਘੀਕ, ਦਰਸ਼ਨ ਵਾਟਸ, ਜੋਨੀ ਆਵਲਾ, ਸੁਮਿਤ ਆਵਲਾ, ਸਚਿਨ ਆਵਲਾ, ਸ਼ਾਮ ਸੁੰਦਰ ਮੈਣੀ, ਰਾਜ ਕੁਮਾਰ ਦੂਮੜਾ, ਡਿੰਪਲ ਕਮਰਾ, ਗੁਰਪਾਲ ਸੰਧੂ, ਅਸ਼ੀਸ਼ ਦੂਮੜਾ, ਬੰਟੀ ਵਾਟਸ, ਹਰੀਸ਼ ਸੇਤੀਆ, ਰਾਕੇਸ਼ ਜੁਨੇਜਾ, ਬੱਬੀ ਵਰਮਾ, ਜਸਵਿੰਦਰ ਵਰਮਾ ਤੇ ਹੋਰ ਸਮਰਥਕ ਮੌਜੂਦ ਸਨ। ਸਭ ਤੋਂ ਪਹਿਲਾਂ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਸੁਮਿਤ ਕੁੱਕੜ, ਅਸ਼ੋਕ ਵਰਮਾ ਤੇ ਸਮੂਹ ਕਮੇਟੀ ਵੱਲੋਂ ਵਿਧਾਇਕ ਆਵਲਾ ਦਾ ਸਵਾਗਤ ਕੀਤਾ ਗਿਆ। ਰਾਮ ਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਵਿਧਾਇਕ ਆਵਲਾ ਨੇ ਦੀਪ ਜਲਾ ਕੇ ਕੀਤੀ। ਵਿਧਾਇਕ ਆਵਲਾ ਨੇ ਕਿਹਾ ਕਿ ਇਨਸਾਨ ਨੂੰ ਜੀਵਨ ਕਰਤੱਵਾਂ ਦਾ ਪਾਲਣ ਕਰਦੇ ਹੋਏ ਸੱਚਾਈ ਦੇ ਮਾਰਗ ਤੇ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਸ਼੍ਰੀ ਬਾਲਾ ਜੀ ਰਾਮ ਲੀਲਾ ਕਮੇਟੀ ਨੂੰ 51 ਹਜਾਰ ਰੁਪਏ ਦੀ ਦਾਨ ਰਾਸ਼ੀ ਭੇਂਟ ਕਰਨ ਦਾ ਵੀ ਐਲਾਨ ਕੀਤਾ।