ਗੁਰਦਰਸ਼ਨ ਚੰਦ, ਮੰਡੀ ਰੋੜਾਂ ਵਾਲੀ : ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਅਤੇ ਮੁੱਖ ਖੇਤੀਬਾੜੀ ਅਫਸਰ ਡਾ.ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੰਡੀ ਰੋੜਾਵਾਲੀ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਬੱਲ ਵੱਲੋਂ ਕੈਂਪ ਦਾ ਆਯੋਜਨ ਕਰ ਪਿੰਡ ਹਲੀਮਵਾਲਾ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਲਾਭ-ਹਾਨੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਪੈਦਾਂ ਹੋਣ ਵਾਲੀਆਂ ਜਹਿਰੀਲੀਆਂ ਗੈਸਾਂ ਕਾਰਬਨ ਮੋਨੋਅਕਸਾਈਡ ਅਤੇ ਮੀਥੇਨ ਅਤੇ ਧੂੜ -ਕਵਾਂ ਨਾਲ ਸਾਹ ਦੀਆਂ ਬਿਮਾਰੀਆਂ ਵਿਚ ਵਾਧਾ ਹੁੰਦਾ ਹੈ, ਜੋ ਅੱਗੇ ਜਾ ਕੇ ਕੋਰੋਨਾ ਮਹਾਂਮਾਰੀ ਨੂੰ ਹੋਰ ਭਿਆਨੰਕ ਰੂਪ ਦੇਣਗੀਆਂ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੇ ਜੀਵ ਖਤਮ ਹੋ ਜਾਂਦੇ ਹਨ। ਮਿੱਟੀ ਲਈ ਜਰੂਰੀ ਜੈਵਿਕ ਤੱਤ ਨਸ਼ਟ ਹੋ ਜਾਂਦੇ ਹਨ। ਪਰਾਲੀ ਨੂੰ ਅਗਰ ਨਹੀਂ ਅੱਗ ਲਗਾਉਦੇ ਤਾਂ ਅਸੀਂ ਮਿੱਟੀ ਦੀ ਸੇਹਤ 'ਚ ਸੁਧਾ ਲਿਆ ਸਕਦੇ ਹਾਂ। ਜਿਸ ਨਾਲ ਨਾਈਟ੍ਰੋਜਨ ਫਾਸਫੋਰਸ, ਪੈਟਾਸ ਆਦਿ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ। ਇਸ ਮੌਕੇ ਬੱਲ ਨੇ ਕਿਸਾਨਾਂ ਨੂੰ ਖੇਤ ਵਿਚ ਹੀ ਪਰਾਲੀ ਨੂੰ ਸੰਭਾਲਣ ਲਈ ਪੀਏ.ਯੂ. ਵੱਲੋਂ ਸਫਾਰਸ਼ ਤਕਨੀਕਾਂ, ਸੰਦਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਪੰਚ ਸ਼ਰਨਜੀਤ ਸਿੰਘ, ਕਿਸਾਨ ਸੰਦੀਪ ਕੰਬੋਜ, ਪ੍ਰਰੀਤਮ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ।