ਸੁਰਜੀਤ ਪ੍ਰਜਾਪਤ, ਮੰਡੀ ਲਾਧੂਕਾ : ਕੇਂਦਰ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੇ ਵਿਰੁਧ ਬਿੱਲ ਪਾਸ ਕੀਤੇ ਹਨ ਉੱਥੇ ਹੀ ਦੂਜੇ ਪਾਸੇ ਸਾਰੇ ਦੇ ਗਾਇਕ ਅਤੇ ਕਿਸਾਨਾਂ ਵੱਲੋਂ ਕੇਂਦਰ ਵਿਰੁੱਧ ਆਪਣੀ ਜੰਗ ਛੇੜੀ ਹੋਈ ਤਾਂ ਅਜ ਫਾਜ਼ਿਲਕਾ ਦੇ ਥੇਹਕਲੰਦਰ 'ਤੇ ਲਗੇ ਧਰਨੇ ਦੌਰਾਨ ਗਾਇਕ ਗੁਰਨਾਮ ਭੁੱਲਰ ਨੇ ਸ਼ਿਰਕਤ ਕੀਤੀ। ਭੁੱਲਰ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਪਣੇ ਨਜ਼ਦੀਕੀ ਅੰਬਾਨੀ, ਅਡਾਨੀਆਂ ਨੂੰ ਪੰਜਾਬ ਦੇ ਕਿਸਾਨਾਂ ਦੇ ਸਿਰ 'ਤੇ ਬਿਠਾ ਕੇ ਲੁੱਟਣਾ ਚਾਹੁੰਦੀ ਹੈ ਤਾਂ ਉਹ ਇਹ ਭੁਲੇਖਾ ਕੱਢ ਦੇਵੇ ,ਕਿਉਂਕਿ ਅਸੀਂ ਪੰਜਾਬੀ ਕਿਸਾਨ ਵੀ ਭਗਤ ਸਿੰਘ ਦੇ ਵਾਰਿਸ ਹਾਂ ਨਾਲ ਹੀ ਉਨ੍ਹਾਂ ਕਿਹਾ ਕਿ ਜਮੀਨ ਜੱਟ ਦੀ ਮਾਂ ਹੁੰਦੀ ਹੈ ਅਤੇ ਉਹ ਉਸ ਪਿੱਛੇ ਕੁਝ ਵੀ ਕਰ ਸਕਦੇ ਹਨ ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਨਾਂ ਦੇ ਵਿਰੁੱਧ ਪਾਸ ਕੀਤੇ ਗਏ ਬਿੱਲ ਰੱਦ ਕਰ ਦੇਣ ਤਾਂ ਚੰਗਾ ਹੈ ਨਹੀਂ ਤਾਂ ਕਿਸਾਨ ਆਪਣਾ ਸੰਘਰਸ ਹੋਰ ਤੇਜ ਕਰਨਗੇ ਇਸ ਮੌਕੇ ਮੌਜੂਦ ਕਿਸਾਨ ਹਰੀਸ਼ ਨੱਢਾ ਭਾਰਤੀ ਕਿਸਾਨ ਯੂਨੀਅਨ ਡਕੌਦਾ, ਸਿੱਧੂਪੁਰਾ ਕਿਸਾਨ ਯੂਨੀਅਨ ਏਕਤਾ ,ਰਾਜਵਿੰਦਰ ਬਰਾੜ ਸਰਪੰਚ,ਵਰਿੰਦਰ ਪ੍ਰਧਾਨ, ਅਸ਼ੋਕ ਕੰਬੋਜ ਸਰਪੰਚ ਮੁਨਸ਼ੀ ਰਾਮ ਢਾਣੀ, ਨਿਰਭੈ ਸਿੰਘ ਬਰਾੜ, ਵਰਿੰਦਰ ਮਾਸਟਰ, ਸੁਰਿੰਦਰ ਮਾਸਟਰ,ਨਵਨੀਤ ਫਰਵਾਂਵਾਲੀ ਪ੍ਰਰੈਸ ਸਕੱਤਰ, ਆਂਗਣਵਾੜੀ ਵਰਕਰ ਵੀ ਮੌਜੂਦ ਸਨ।